ਉੱਤਰ ਪ੍ਰਦੇਸ਼ ਸਰਕਾਰ ਨੇ 87 ਹਜ਼ਾਰ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ
Saturday, Jun 20, 2020 - 11:19 PM (IST)
ਲਖਨਊ : ਉੱਤਰ ਪ੍ਰਦੇਸ਼ ਸਰਕਾਰ ਨੇ ਹੁਣ ਤੱਕ 87 ਹਜ਼ਾਰ ਤੋਂ ਵਧੇਰੇ ਮਜ਼ਦੂਰਾਂ ਨੂੰ 56 ਟਰੇਨਾਂ ਰਾਹੀਂ ਉਨ੍ਹਾਂ ਦੇ ਘਰ ਭੇਜਿਆ ਹੈ। ਅਧਿਕਾਰੀਆਂ ਮੁਤਾਬਕ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲੇ ਇਨ੍ਹਾਂ ਮਜ਼ਦੂਰਾਂ ਨੂੰ ਵੱਖ-ਵੱਖ ਸੂਬਿਆਂ ਲਈ ਰਵਾਨਾ ਕਰਕੇ ਸੁਰੱਖਿਅਤ ਘਰ ਪਹੁੰਚਾਇਆ ਗਿਆ। ਕੋਰੋਨਾ ਸੰਕਟ ਦੌਰਾਨ ਹੋਈ ਤਾਲਾਬੰਦੀ ਕਾਰਨ ਇਹ ਲੋਕ ਇੱਥੇ ਹੀ ਫਸ ਗਏ ਸਨ। ਸੂਚਨਾ ਵਿਭਾਗ ਨਾਲ ਸਬੰਧਤ ਅਧਿਕਾਰੀ ਅਵਨੀਸ਼ ਕੁਮਾਰ ਅਵਸਥੀ ਨੇ ਦੱਸਿਆ ਕਿ 17 ਟਰੇਨਾਂ ਰਾਹੀਂ 30,403 ਮਜ਼ਦੂਰਾਂ ਨੂੰ ਛੱਤੀਸਗੜ੍ਹ, 26 ਟਰੇਨਾਂ ਰਾਹੀਂ 44,560 ਮਜ਼ਦੂਰਾਂ ਨੂੰ ਬਿਹਾਰ, 4 ਟਰੇਨਾਂ ਰਾਹੀਂ 6,756 ਮਜ਼ਦੂਰਾਂ ਨੂੰ ਉੜੀਸਾ ਅਤੇ 3 ਟਰੇਨਾਂ ਰਾਹੀਂ 5,553 ਮਜ਼ਦੂਰਾਂ ਨੂੰ ਝਾਰਖੰਡ ਭੇਜਿਆ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਛੱਤੀਸਗੜ੍ਹ ਲਈ ਇਕ, ਬਿਹਾਰ ਲਈ 4 ਅਤੇ ਉੜੀਸਾ ਲਈ 1 ਟਰੇਨ ਭੇਜੀ ਗਈ। ਅਵਸਥੀ ਨੇ ਦੱਸਿਆ ਕਿ ਧਾਰਾ-188 ਤਹਿਤ 70,817 ਪਹਿਲ ਦੇ ਆਧਾਰ 'ਤੇ ਦਰਜ ਕਰਦੇ ਹੋਏ 1,88,244 ਲੋਕਾਂ ਦਾ ਨਾਂ ਰਜਿਸਟਰ ਕੀਤੇ ਗਏ ਹਨ। ਸੂਬੇ ਵਿਚ ਹੁਣ ਤੱਕ 70,17,474 ਵਾਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿਚੋਂ 56,867 ਵਾਹਨ ਜ਼ਬਤ ਕੀਤੇ ਗਏ ਹਨ।
ਇਸ ਦੌਰਾਨ 31,74,33,906 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਲਾਬਾਜ਼ਾਰੀ ਅਤੇ ਜਮ੍ਹਾਖੋਰੀ ਕਰਨ ਵਾਲੇ 331 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਬੇ ਵਿਚ 5,878 ਰੋਡਵੇਜ਼ ਬੱਸਾਂ ਚਲਾਈਆਂ ਗਈਆਂ ਹਨ, ਜਿਨ੍ਹਾਂ ਵਿਚ 5,92,520 ਲੋਕਾਂ ਨੇ ਯਾਤਰਾ ਕੀਤੀ।