UP ਚੋਣਾਂ 2022: ਲਖੀਮਪੁਰ ਖੀਰੀ ਸਮੇਤ 59 ਸੀਟਾਂ ’ਤੇ ਵੋਟਿੰਗ ਜਾਰੀ, ਕਈ ਦਿੱਗਜ਼ਾਂ ਦੀ ਸਾਖ਼ ਦਾਅ ’ਤੇ

Wednesday, Feb 23, 2022 - 09:20 AM (IST)

UP ਚੋਣਾਂ 2022: ਲਖੀਮਪੁਰ ਖੀਰੀ ਸਮੇਤ 59 ਸੀਟਾਂ ’ਤੇ ਵੋਟਿੰਗ ਜਾਰੀ, ਕਈ ਦਿੱਗਜ਼ਾਂ ਦੀ ਸਾਖ਼ ਦਾਅ ’ਤੇ

ਲਖਨਊ– ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ਲਈ 9 ਜ਼ਿਲ੍ਹਿਆਂ ਦੀਆਂ 59 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ 2.13 ਕਰੋੜ ਵੋਟਰ 624 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਇਸ ਪੜਾਅ ’ਚ ਪੀਲੀਭੀਤ, ਲਖੀਮਪੁਰ ਖੀਰੀ, ਹਰਦੋਈ, ਰਾਏਬਰੇਲੀ, ਫਤਿਹਪੁਰ, ਬਾਂਦਾ ਅਤੇ ਲਖਨਊ ਸਮੇਤ 59 ਸੀਟਾਂ ’ਤੇ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹਨ ਅਤੇ ਸ਼ਾਮ 6 ਵਜੇ ਤਕ ਪੈਣਗੀਆਂ।

ਬਹੁਚਰਚਿਤ ਜ਼ਿਲ੍ਹਾ ਲਖੀਮਪੁਰ ਖੀਰੀ ’ਚ ਪ੍ਰਸ਼ਾਸਨ ਨੇ ਸ਼ਾਂਤੀਪੂਰਨ ਚੋਣਾਂ ਕਰਾਉਣ ਲਈ ਵੱਡੀ ਗਿਣਤੀ ਵਿਚ ਪੈਰਾ-ਮਿਲਟਰੀ ਅਤੇ ਪੁਲਸ ਦੇ ਜਵਾਨ ਤਾਇਨਾਤ ਕੀਤੇ ਹਨ। ਸੂਬਾਈ ਚੋਣ ਅਧਿਕਾਰੀ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਵੋਟਿੰਗ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੀ ਹੈ। ਸਵੇਰੇ ਠੰਡ ਹੋਣ ਕਰ ਕੇ ਵੋਟਿੰਗ ਕੁਝ ਹੌਲੀ ਹੈ ਪਰ ਦਿਨ ਚੜ੍ਹਨ ਦੇ ਨਾਲ ਹੀ ਇਸ ’ਚ ਤੇਜ਼ੀ ਆਉਣ ਦੀ ਉਮੀਦ ਹੈ। 

ਚੌਥੇ ਪੜਾਅ ਵਿਚ ਜਿਨ੍ਹਾਂ ਉਮੀਦਵਾਰਂ ਦੀ ਸਾਖ਼ ਦਾਅ ’ਤੇ ਹੈ, ਉਨ੍ਹਾਂ ’ਚ ਪ੍ਰਦੇਸ਼ ਦੇ ਕਾਨੂੰਨ ਮੰਤਰੀ ਬ੍ਰਜੇਸ਼ ਪਾਠਕ (ਲਖਨਊ ਕੈਂਟ), ਮੰਤਰੀ ਆਸ਼ੂਤੋਸ਼ ਟੰਡਨ (ਲਖਨਊ ਪੂਰਬੀ), ਸਾਬਕਾ ਮੰਤਰੀ ਸਪਾ ਉਮੀਦਵਾਰ ਅਭਿਸ਼ੇਕ ਮਿਸ਼ਰਾ (ਸਰੋਜਿਨੀ ਨਗਰ), ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਨਿਤਿਨ ਅਗਰਵਾਲ (ਹਰਦੋਈ) ਸ਼ਾਮਲ ਹਨ। ਇਸ ਤੋਂ ਇਲਾਵਾ ਨਹਿਰੂ-ਗਾਂਧੀ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਰਾਏਬਰੇਲੀ ’ਚ ਵੀ ਚੌਥੇ ਪੜਾਅ ਵਿਚ ਵੋਟਿੰਗ ਹੋ ਰਹੀ ਹੈ। ਇੱਥੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਈ ਆਦਿੱਤੀ ਸਿੰਘ ਇਕ ਵਾਰ ਫਿਰ ਚੋਣ ਮੈਦਾਨ ’ਚ ਹੈ।


author

Tanu

Content Editor

Related News