ਅਦਾਲਤ ਨੇ ਦਿੱਤਾ ਸਪਾ ਨੇਤਾ ਦੀ 1.25 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਦਾ ਹੁਕਮ
Thursday, Sep 25, 2025 - 03:47 PM (IST)

ਵੈੱਬ ਡੈਸਕ : ਜ਼ਿਲ੍ਹਾ ਮੈਜਿਸਟਰੇਟ ਸ਼ਿਵਸਹਾਏ ਅਵਸਥੀ ਦੀ ਅਦਾਲਤ ਨੇ ਗੈਂਗਸਟਰ ਐਕਟ ਦੇ ਅਧੀਨ ਜੇਲ੍ਹ ਵਿਚ ਬੰਦ ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਛਵਿਨਾਥ ਯਾਦਵ ਦੀ 1.25 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਹੈ। ਵਧੀਕ ਪੁਲਸ ਕਮਿਸ਼ਨਰ (ਪੱਛਮੀ) ਬ੍ਰਜਨੰਦਨ ਰਾਏ ਨੇ ਦੱਸਿਆ ਕਿ ਗੈਂਗਸਟਰ ਦੇ ਤਹਿਤ ਛਵਿਨਾਥ ਯਾਦਵ ਦੀਆਂ ਗੈਰ-ਕਾਨੂੰਨੀ ਸਰੋਤਾਂ ਤੋਂ ਬਣਾਈਆਂ ਚੱਲ ਤੇ ਅਚੱਲ 1.25 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਤੁਰੰਤ ਪ੍ਰਭਾਵ ਨਾਲ ਕੁਰਕ ਕਰਨ ਦਾ ਬੁੱਧਵਾਰ ਨੂੰ ਹੁਕਮ ਦਿੱਤਾ ਹੈ। ਮੁਲਜ਼ਮ ਖਿਲਾਫ ਵੱਖ-ਵੱਖ ਥਾਣਿਆਂ ਵਿਚ ਗੰਭੀਰ ਅਪਰਾਧ ਦੇ 43 ਮਾਮਲੇ ਦਰਜ ਹਨ। ਵਰਤਮਾਨ ਵਿਚ ਛਵਿਨਾਥ ਜੇਲ੍ਹ ਵਿਚ ਬੰਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e