ਵਿਆਹ ਦਾ ਮੰਡਪ ਛੱਡ ਪੇਪਰ ਦੇਣ ਪਹੁੰਚੀ ਲਾੜੀ, ਲਾੜੇ ਨੇ ਫੇਰਿਆਂ ਲਈ ਕੀਤੀ ਉਡੀਕ, ਹਰ ਕੋਈ ਕਰ ਰਿਹੈ ਤਾਰੀਫ਼

Thursday, May 18, 2023 - 04:21 PM (IST)

ਵਿਆਹ ਦਾ ਮੰਡਪ ਛੱਡ ਪੇਪਰ ਦੇਣ ਪਹੁੰਚੀ ਲਾੜੀ, ਲਾੜੇ ਨੇ ਫੇਰਿਆਂ ਲਈ ਕੀਤੀ ਉਡੀਕ, ਹਰ ਕੋਈ ਕਰ ਰਿਹੈ ਤਾਰੀਫ਼

ਝਾਂਸੀ- ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਤੋਂ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਲਾੜੀ ਵਿਆਹ ਦਾ ਮੰਡਪ ਛੱਡ ਕੇ ਪੇਪਰ ਦੇਣ ਕਾਲਜ ਪਹੁੰਚ ਗਈ। ਜਦੋਂ ਪੇਪਰ ਦੇਣ ਮਗਰੋਂ ਲਾੜੀ ਵਾਪਸ ਆਈ ਤਾਂ ਫਿਰ ਜਾ ਕੇ ਵਿਆਹ ਹੋਇਆ ਅਤੇ ਪਰਿਵਾਰ ਵਾਲਿਆਂ ਨੇ ਵਿਦਾ ਕੀਤਾ। ਲਾੜੀ ਦੇ ਇਸ ਫ਼ੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਲਾੜੀ ਦਾ ਕਹਿਣਾ ਹੈ ਕਿ ਪੜ੍ਹਾਈ ਵੀ ਵਿਆਹ ਜਿੰਨੀ ਹੀ ਜ਼ਰੂਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਕੁੜੀ ਦੇ ਪਰਿਵਾਰ ਵਾਲੇ ਉਸ ਦੇ ਇਸ ਫ਼ੈਸਲੇ ਨੂੰ ਮੰਨੇ ਨਹੀਂ ਕਾਫੀ ਸਮਝਾਉਣ ਮਗਰੋਂ ਉਨ੍ਹਾਂ ਨੇ ਕੁੜੀ ਨੂੰ ਪੇਪਰ ਦੇਣ ਲਈ ਕਾਲਜ ਜਾਣ ਦਿੱਤਾ।

ਇਹ ਵੀ ਪੜ੍ਹੋ-  6 ਮਹੀਨੇ ਪਹਿਲਾਂ ਕਰਵਾਈ ਸੀ ਲਵ ਮੈਰਿਜ, ਪਤੀ ਦੀ ਮੌਤ ਹੋਈ ਤਾਂ ਪਤਨੀ ਨੇ ਵੀ ਛੱਡ ਦਿੱਤੀ ਦੁਨੀਆ

PunjabKesari

ਦੱਸ ਦੇਈਏ ਕਿ ਝਾਂਸੀ ਦੇ ਰਕਸਾ ਇਲਾਕੇ ਦੇ ਪਿੰਡ ਡੋਂਗਰੀ ਦੀ ਰਹਿਣ ਵਾਲੀ ਕ੍ਰਿਸ਼ਨਾ ਰਾਜਪੂਤ ਦਾ ਵਿਆਹ ਬਬੀਨਾ ਦੇ ਰਹਿਣ ਵਾਲੇ ਯਸ਼ਪਾਲ ਨਾਲ ਤੈਅ ਹੋਇਆ ਸੀ। ਪਹਿਲਾਂ ਦੋਹਾਂ ਦੇ ਵਿਆਹ ਦੀ ਤਾਰੀਖ਼ 4 ਮਈ ਸੀ ਪਰ ਬਾਡੀਜ਼ ਚੋਣਾਂ ਕਾਰਨ ਵਿਆਹ ਦੀ ਤਾਰੀਖ਼ ਨੂੰ ਬਦਲ ਕੇ 15 ਮਈ ਕਰ ਦਿੱਤਾ ਗਿਆ। ਕ੍ਰਿਸ਼ਨਾ ਦੇ ਵਿਆਹ ਵਾਲੇ ਦਿਨ ਉਸ ਦੀ BA ਫਾਈਨਲ ਈਅਰ ਦੀ ਸਮਾਜ ਸ਼ਾਸਤਰ ਦੀ ਪ੍ਰੀਖਿਆ ਆਈ। ਜਿਸ ਤੋਂ ਬਾਅਦ ਕ੍ਰਿਸ਼ਨਾ ਨੇ ਪੇਪਰ ਬਾਰੇ ਬਹੁਤ ਸੋਚਿਆ ਕਿ ਉਹ ਪੇਪਰ ਦੇਵੇ ਜਾਂ ਨਾ। ਫਿਰ ਉਸ ਨੇ ਫ਼ੈਸਲਾ ਲਿਆ ਕਿ ਉਹ ਪੇਪਰ ਦੇਵੇਗੀ।

ਇਹ ਵੀ ਪੜ੍ਹੋ- ਪੁੱਤ ਬਣਿਆ ਕਪੁੱਤ, ਦੋਸਤ ਨਾਲ ਰਲ ਮਾਂ-ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਕਾਰਨ ਜਾਣ ਹੋਵੋਗੇ ਹੈਰਾਨ

PunjabKesari

ਪਹਿਲਾਂ ਤਾਂ ਪਰਿਵਾਰ ਦੇ ਲੋਕ ਹੈਰਾਨ ਰਹਿ ਗਏ ਫਿਰ ਸਾਰੇ ਮੰਨ ਗਏ ਅਤੇ ਫਿਰ ਲਹਿੰਗੇ ਵਿਚ ਹੀ ਕ੍ਰਿਸ਼ਨਾ ਪ੍ਰੀਖਿਆ ਦੇਣ ਲਈ ਕਾਲਜ ਪਹੁੰਚੀ। ਇੱਧਰ ਲਾੜਾ ਆਪਣੀ ਲਾੜੀ ਦੇ ਪਰਤਣ ਦੀ ਉਡੀਕ ਕਰਦਾ ਰਿਹਾ। ਕੁਝ ਘੰਟੇ ਬਾਅਦ ਕ੍ਰਿਸ਼ਨਾ ਪ੍ਰੀਖਿਆ ਦੇ ਕੇ ਵਾਪਸ ਪਹੁੰਚੀ ਅਤੇ ਫਿਰ ਸੱਤ ਫੇਰੇ ਹੋਏ। ਨਾਲ ਹੀ ਵਿਆਹ ਦੀਆਂ ਬਾਕੀ ਦੀਆਂ ਰਸਮਾਂ ਨੂੰ ਵੀ ਪੂਰਾ ਕੀਤਾ ਗਿਆ। ਹੁਣ ਲਾੜੀ ਦੇ ਇਸ ਫ਼ੈਸਲੇ ਦਾ ਸਾਰੇ ਲੋਕ ਬਹੁਤ ਤਾਰੀਫ਼ ਕਰ ਰਹੇ ਹਨ।

ਇਹ ਵੀ ਪੜ੍ਹੋ-  ਸੁੱਖੂ ਸਰਕਾਰ ਨੇ ਸਿੱਖਿਆ ਵਿਭਾਗ 'ਚ ਖੋਲ੍ਹਿਆ ਨੌਕਰੀਆਂ ਦਾ ਪਿਟਾਰਾ, ਅਧਿਆਪਕਾਂ ਦੇ ਭਰੇ ਜਾਣਗੇ 5,291 ਅਹੁਦੇ

PunjabKesari
 


author

Tanu

Content Editor

Related News