UP ਦੇ ਬਜ਼ੁਰਗ ਸ਼ਖ਼ਸ ਨੇ ਰਾਜਪਾਲ ਦੇ ਨਾਂ ਕੀਤੀ ਆਪਣੀ ਇਕ ਕਰੋੜ ਦੀ ਜਾਇਦਾਦ, ਜਾਣੋ ਵਜ੍ਹਾ
Monday, Mar 06, 2023 - 04:16 PM (IST)
ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਇਕ ਅਜੀਬ ਵਾਕਿਆ ਸਾਹਮਣੇ ਆਇਆ। ਦਰਅਸਲ ਇਕ ਬਜ਼ੁਰਗ ਸ਼ਖ਼ਸ ਨੇ ਆਪਣੇ ਪੁੱਤਰ ਅਤੇ ਨੂੰਹ ਦੇ ਮਾੜੇ ਵਤੀਰੇ ਤੋਂ ਦੁਖੀ ਹੋ ਕੇ ਆਪਣੀ 1 ਕਰੋੜ ਰੁਪਏ ਦੀ ਜਾਇਦਾਦ ਉੱਤਰ ਪ੍ਰਦੇਸ਼ ਦੇ ਰਾਜਪਾਲ ਦੇ ਨਾਂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਤੇਜ਼ੀ ਨਾਲ ਫੈਲ ਰਿਹਾ ਹੈ 'H3N2' ਫਲੂ, ਨਵੇਂ ਵਾਇਰਸ ਦੀ ਲਪੇਟ 'ਚ ਦਿੱਲੀ ਵਾਸੀ
ਖਤੌਲੀ ਕਸਬੇ ਦੇ ਇਕ ਬਿਰਧ ਆਸ਼ਰਮ 'ਚ ਰਹਿ ਰਹੇ 80 ਸਾਲਾ ਨੱਥੂ ਸਿੰਘ ਨੇ ਬੁਢਾਨਾ ਤਹਿਸੀਲ ਦੇ ਉਪ ਰਜਿਸਟਰਾਰ ਦੇ ਦਫ਼ਤਰ 'ਚ ਦਾਖ਼ਲ ਇਕ ਹਲਫਨਾਮੇ 'ਚ ਕਿਹਾ ਹੈ ਕਿ ਉਨ੍ਹਾਂ ਦੀ ਜ਼ਮੀਨ ਉੱਤਰ ਪ੍ਰਦੇਸ਼ ਦੇ ਰਾਜਪਾਲ ਨੂੰ ਦੇ ਦਿੱਤੀ ਜਾਵੇਗਾ। ਨੱਥੂ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਿਹਾਂਤ ਮਗਰੋਂ ਉੱਥੇ ਕੋਈ ਸਕੂਲ ਜਾਂ ਹਸਪਤਾਲ ਬਣਾ ਦਿੱਤਾ ਜਾਵੇ। ਇਸ ਜ਼ਮੀਨ ਦੀ ਕੀਮਤ ਕਰੀਬ ਇਕ ਕਰੋੜ ਰੁਪਏ ਦੱਸੀ ਜਾਂਦੀ ਹੈ।
ਇਹ ਵੀ ਪੜ੍ਹੋ- ਮੰਦਰ 'ਚ ਦਰਸ਼ਨ ਕਰ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਮਾਂ-ਪੁੱਤ ਦੀ ਮੌਤ
ਉਪ ਰਜਿਸਟਰਾਰ ਪੰਕਜ ਜੈਨ ਨੇ ਸੋਮਵਾਰ ਨੂੰ ਦੱਸਿਆ ਕਿ ਨਾਥੂ ਸਿੰਘ ਨੇ 4 ਮਾਰਚ ਨੂੰ ਆਪਣੀ ਵਸੀਅਤ ਤਿਆਰ ਕੀਤੀ ਸੀ, ਜਿਸ 'ਚ ਉਸ ਦੇ ਘਰ ਅਤੇ 10 ਵਿੱਘੇ ਵਾਹੀਯੋਗ ਜ਼ਮੀਨ ਦੀ ਕੀਮਤ ਇਕ ਕਰੋੜ ਰੁਪਏ ਤੋਂ ਵੱਧ ਦੱਸੀ ਗਈ ਸੀ। ਸਿੰਘ ਦਾ ਦੋਸ਼ ਹੈ ਕਿ ਉਸ ਦੇ ਪੁੱਤਰ ਅਤੇ ਨੂੰਹ ਨੇ ਉਸ ਨੂੰ ਕਈ ਵਾਰ ਜਲੀਲ ਕੀਤਾ। ਇਸ ਕਾਰਨ ਉਸ ਨੂੰ ਬਿਰਧ ਆਸ਼ਰਮ ਜਾਣਾ ਪਿਆ। ਬਿਰਧ ਆਸ਼ਰਮ ਦੀ ਇੰਚਾਰਜ ਰੇਖਾ ਸਿੰਘ ਨੇ ਦੱਸਿਆ ਕਿ ਨੱਥੂ ਸਿੰਘ ਪਿਛਲੇ ਕਰੀਬ 5 ਮਹੀਨਿਆਂ ਤੋਂ ਬਿਰਧ ਘਰ ਵਿਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ- ਰਿਸ਼ਤਿਆਂ ਦਾ ਕਤਲ; 12 ਸਾਲਾ ਭਰਾ ਨੂੰ ਅਗਵਾ ਕਰ ਮੰਗੀ 6 ਲੱਖ ਦੀ ਫਿਰੌਤੀ, ਫਿਰ ਦਿੱਤੀ ਰੂਹ ਕੰਬਾਊ ਮੌਤ