ਆਖ਼ਰੀ ਵਾਰ ਪੁੱਤ ਦਾ ਮੂੰਹ ਵੇਖਣ ਲਈ ਮਾਂ ਨੇ ਕੀਤੀ 14 ਮਹੀਨੇ ਉਡੀਕ, ਮ੍ਰਿਤਕ ਦੇਹ ਨਾਲ ਲਿਪਟ ਹੋਈ ਬੇਸੁੱਧ

05/30/2023 12:29:02 PM

ਸ਼ਾਹਜਹਾਂਪੁਰ- ਇਕ ਮਾਂ ਨੂੰ ਆਪਣੇ ਪੁੱਤ ਦੇ ਆਖ਼ਰੀ ਵਾਰ ਦੀਦਾਰ ਕਰਨ ਲਈ 14 ਮਹੀਨੇ ਦੀ ਲੰਬੀ ਉਡੀਕ ਕਰਨੀ ਪਈ। ਦਰਅਸਲ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਚੌਕ ਕੋਤਵਾਲੀ ਖੇਤਰ ਦੇ ਰਹਿਣ ਵਾਲਾ ਨੌਜਵਾਨ ਮੁਹੰਮਦ ਆਲਮ ਸਾਊਦੀ ਅਰਬ ਦੇ ਜੇਦਾਹ 'ਚ ਕੰਮ ਕਰਦਾ ਸੀ। ਜਿੱਥੇ ਉਸ ਦੀ ਮੌਤ 30 ਮਾਰਚ 2022 ਨੂੰ ਹੋ ਗਈ ਸੀ। ਮੁਹੰਮਦ ਆਲਮ ਦੀ ਮੌਤ ਦੀ ਖ਼ਬਰ ਅਗਸਤ ਮਹੀਨੇ 'ਚ ਦੂਤਘਰ ਜ਼ਰੀਏ ਪਰਿਵਾਰ ਨੂੰ ਮਿਲੀ ਸੀ। ਤਮਾਮ ਕਾਗਜ਼ੀ ਕਾਰਵਾਈ ਪੂਰੀ ਕਰਨ ਮਗਰੋਂ ਸੋਮਵਾਰ ਦੀ ਸ਼ਾਮ ਨੂੰ ਸਾਊਦੀ ਅਰਬ ਦੇ ਜੇਦਾਹ ਤੋਂ 14 ਮਹੀਨੇ ਬਾਅਦ ਉਸ ਦੀ ਮ੍ਰਿਤਕ ਦੇਹ ਘਰ ਪਹੁੰਚੀ। ਸੋਮਵਾਰ ਨੂੰ ਜਿਵੇਂ ਹੀ ਪੁੱਤ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਮਾਂ ਲਾਸ਼ ਨੂੰ ਲਿਪਟ ਕੇ ਰੋਂਦੇ-ਰੋਂਦੇ ਬੇਸੁੱਧ ਹੋ ਗਈ। ਭਰਾ ਨੇ ਰੋਂਦੇ ਗਲੇ ਨਾਲ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਭਰਾ ਦੀ ਲਾਸ਼ ਨੂੰ ਉਸ ਦੇ ਪਿੰਡ ਘਰ ਭਿਜਵਾਉਣ ਵਿਚ ਮਦਦ ਕੀਤੀ। ਨੌਜਵਾਨ ਦੇ ਜਨਾਜੇ 'ਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਲੋਕ ਪਹੁੰਚੇ। ਦੇਰ ਸ਼ਾਮ ਲਾਸ਼ ਨੂੰ ਸਪੁਰਦ-ਏ-ਖਾਕ ਕੀਤਾ ਗਿਆ।

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ: ਪਹਿਲਾਂ ਚਾਕੂ ਨਾਲ ਕੀਤੇ ਕਈ ਵਾਰ, ਫਿਰ ਪੱਥਰ ਮਾਰ ਕੇ 16 ਸਾਲਾ ਪ੍ਰੇਮਿਕਾ ਦਾ ਕਤਲ

PunjabKesari

ਜਾਣਕਾਰੀ ਮੁਤਾਬਕ ਚੌਕ ਕੋਤਵਾਲੀ ਥਾਣਾ ਖੇਤਰ ਦੇ ਮਹਿਮਾਨ ਸ਼ਾਹ ਦੇ ਰਹਿਣ ਵਾਲੇ ਮ੍ਰਿਤਕ ਮੁਹੰਮਦ ਆਲਮ ਦੇ ਵੱਡੇ ਭਰਾ ਆਫਤਾਬ ਨੇ  ਦੱਸਿਆ ਕਿ ਮੇਰਾ ਭਰਾ ਮੁਹੰਮਦ ਆਲਮ 2013 ਵਿਚ ਸਾਊਦੀ ਅਰਬ ਦੇ ਜੇਦਾਹ 'ਚ ਨੌਕਰੀ ਕਰਦਾ ਸੀ। ਬੀਮਾਰੀ ਦੇ ਚੱਲਦੇ 30 ਮਾਰਚ 2022 ਨੂੰ ਉਸ ਦੀ ਮੌਤ ਹੋ ਗਈ ਸੀ। 24 ਅਗਸਤ 2022 ਨੂੰ ਭਾਰਤੀ ਦੂਤਘਰ ਨੇ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਆਫਤਾਬ ਨੇ ਦੱਸਿਆ ਕਿ ਮੁਹੰਮਦ ਆਲਮ ਦੀ ਲਾਸ਼ 14 ਮਹੀਨੇ ਤੱਕ ਸਾਊਦੀ ਅਰਬ ਦੇ ਜੇਦਾਹ ਦੇ ਇਕ ਹਸਪਤਾਲ 'ਚ ਰੱਖੀ ਸੀ। ਪਰਿਵਾਰ ਨੇ ਇਸ ਦੌਰਾਨ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਤਮਾਮ ਨੇਤਾਵਾਂ ਨੂੰ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਗੁਹਾਰ ਲਾਈ। ਸਾਊਦੀ ਅਰਬ ਵਿਚ ਕੰਮ ਕਰਨ ਵਾਲੇ ਕੁਝ ਲੋਕਾਂ ਨੇ ਕਾਗਜੀ ਕਾਰਵਾਈ ਨੂੰ ਲੈ ਕੇ ਕਾਫੀ ਮਦਦ ਕੀਤੀ। ਸੋਮਵਾਰ ਦੇਰ ਸ਼ਾਮ ਸ਼ਾਹਜਹਾਂਪੁਰ ਲਾਸ਼ ਲਿਆਂਦੀ ਗਈ। 

ਇਹ ਵੀ ਪੜ੍ਹੋ- ਗਰਮੀ ਦੀਆਂ ਛੁੱਟੀਆਂ ਦਾ ਯਾਤਰੀ ਮਾਣ ਸਕਣਗੇ ਆਨੰਦ, ਨਵੀਂ ਦਿੱਲੀ ਤੋਂ ਕਟੜਾ ਲਈ ਚੱਲਣਗੀਆਂ 3 ਸਪੈਸ਼ਲ ਟਰੇਨਾਂ

PunjabKesari


ਮ੍ਰਿਤਕ ਦੇ ਭਰਾ ਆਫਤਾਬ ਨੇ ਦੱਸਿਆ ਕਿ ਮੁਹੰਮਦ ਆਲਮ ਦਾ ਵਿਆਹ 5 ਸਾਲ ਪਹਿਲਾਂ ਫਰੀਨ ਨਾਂ ਦੀ ਕੁੜੀ ਨਾਲ ਹੋਇਆ ਸੀ ਪਰ ਕੁਝ ਸਮੇਂ ਬਾਅਦ ਉਸ ਦਾ ਪਤਨੀ ਨਾਲ ਝਗੜਾ ਹੋ ਗਿਆ ਸੀ। ਉਨ੍ਹਾਂ ਦਾ ਝਗੜਾ ਸੁਲਝ ਵੀ ਗਿਆ ਸੀ। ਆਖ਼ਰਕਾਰ ਉਸ ਦਾ ਭਰਾ ਮੁਹੰਮਦ ਆਲਮ ਪਰਿਵਾਰ ਦਾ ਸਮਰਥਨ ਕਰਨ ਲਈ ਜੇਦਾਹ, ਸਾਊਦੀ ਅਰਬ ਵਿਚ ਕੰਮ ਕਰਨ ਚਲਾ ਗਿਆ। ਪਰ ਜਦੋਂ ਮੌਤ ਦੀ ਖ਼ਬਰ ਮਿਲੀ ਤਾਂ ਪਰਿਵਾਰ ਅਤੇ ਉਸ ਦੀ ਪਤਨੀ ਨੂੰ ਪੁਲਸ ਦੇ ਲੋਕਲ ਇੰਟੈਲੀਜੈਂਸ (LIU) ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ। ਦਫਤਰ ਦੇ ਅੰਦਰ ਮ੍ਰਿਤਕ ਮੁਹੰਮਦ ਆਲਮ ਦੀ ਪਤਨੀ ਨੇ LIU ਦੇ ਅਧਿਕਾਰੀ ਨੂੰ ਕਿਹਾ ਕਿ ਮ੍ਰਿਤਕ ਦੇਹ ਦਾ ਉੱਥੇ ਹੀ ਸਸਕਾਰ ਕੀਤਾ ਜਾਵੇ ਅਤੇ ਉਸ ਦੀ ਕਮਾਈ ਦੇ ਪੈਸੇ ਮੇਰੇ ਖਾਤੇ ਵਿਚ ਟਰਾਂਸਫਰ ਕੀਤੇ ਜਾਣ। ਭਰਾ ਆਫਤਾਬ ਨੇ ਕਿਹਾ ਕਿ ਅਸੀਂ ਅਤੇ ਮਾਂ ਨੇ ਕਿਹਾ ਕਿ ਮੈਨੂੰ ਪੈਸੇ ਨਹੀਂ ਚਾਹੀਦੇ, ਮੈਂ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਵੇਖਣਾ ਚਾਹੁੰਦੀ ਹਾਂ। ਤਮਾਮ ਕੋਸ਼ਿਸ਼ਾਂ ਮਗਰੋਂ ਆਖ਼ਰਕਾਰ ਮੁਹੰਮਦ ਆਲਮ ਦੀ ਮ੍ਰਿਤਕ ਦੇਹ ਘਰ ਪਹੁੰਚ ਸਕੀ ਅਤੇ ਮਾਂ ਉਸ ਦਾ ਆਖਰੀ ਵਾਰ ਮੂੰਹ ਵੇਖ ਸਕੀ।

ਇਹ ਵੀ ਪੜ੍ਹੋ-  ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

PunjabKesari


Tanu

Content Editor

Related News