ਉਨਾਵ ਕੇਸ: ਰਾਏਬਰੇਲੀ ਹਾਦਸੇ ''ਚ ਜ਼ਖਮੀ ਵਕੀਲ ਨੂੰ ਵਿਸ਼ੇਸ਼ ਏਅਰ ਐਬੂਲੈਂਸ ਰਾਹੀਂ ਭੇਜਿਆ ਦਿੱਲੀ

08/06/2019 12:11:03 PM

ਲਖਨਊ—ਰਾਏਬਰੇਲੀ ਸੜਕ ਹਾਦਸੇ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਉਨਾਵ ਜਬਰ-ਜ਼ਨਾਹ ਮਾਮਲੇ 'ਚ ਪੀੜਤਾ ਦੇ ਵਕੀਲ ਨੂੰ ਅੱਜ ਭਾਵ ਮੰਗਲਵਾਰ ਸਵੇਰਸਾਰ ਵਧੀਆਂ ਇਲਾਜ ਲਈ ਵਿਸ਼ੇਸ ਏਅਰ ਐਬੂਲੈਂਸ ਰਾਹੀਂ ਲਖਨਊ ਤੋਂ ਦਿੱਲੀ ਰਵਾਨਾ ਕੀਤਾ ਗਿਆ। ਦੱਸ ਦੇਈਏ ਕਿ ਪੀੜਤਾ ਨੂੰ ਸੋਮਵਾਰ ਸ਼ਾਮ ਨੂੰ ਹੀ ਕਿੰਗ ਜਾਰਜ ਮੈਡੀਕਲ ਕਾਲਜ ਯੂਨੀਵਰਸਿਟੀ (ਕੇ. ਜੀ. ਐੱਮ. ਯੂ) 'ਚ ਏਅਰ ਐਬੂਲੈਂਸ ਰਾਹੀਂ ਦਿੱਲੀ ਰਵਾਨਾ ਕਰ ਦਿੱਤਾ ਗਿਆ ਸੀ। ਲਖਨਊ ਜ਼ਿਲਾ ਅਧਿਕਾਰੀ ਕੌਸ਼ਲ ਰਾਜ ਸ਼ਰਮਾ ਨੇ ਅੱਜ ਦੱਸਿਆ ਹੈ, ''ਦਿੱਲੀ ਤੋਂ ਵਿਸ਼ੇਸ ਏਅਰ ਐਬੂਲੈਂਸ ਸਵੇਰੇ 10 ਵਜੇ ਲਖਨਊ ਪਹੁੰਚੀ। 10.15 ਵਜੇ ਜ਼ਖਮੀ ਵਕੀਲ ਨੂੰ ਕੇ. ਜੀ. ਐੱਮ. ਯੂ ਤੋਂ ਵਿਸ਼ੇਸ ਐਬੂਲੈਂਸ ਰਾਹੀਂ ਲਖਨਊ ਹਵਾਈ ਅੱਡੇ ਰਵਾਨਾ ਕਰ ਦਿੱਤਾ ਗਿਆ। ''

PunjabKesari

ਕੇ. ਜੀ. ਐੱਮ. ਯੂ ਨੇ ਟ੍ਰਾਮਾ ਸੈਂਟਰ ਮੁਖੀ ਡਾਕਟਰ ਸੰਦੀਪ ਤਿਵਾੜੀ ਨੇ ਦੱਸਿਆ, ''ਜ਼ਖਮੀ ਵਕੀਲ ਮਹਿੰਦਰ ਸਿੰਘ ਨੂੰ ਵੈਟੀਲੇਂਟਰ ਤੋਂ ਹਟਾ ਦਿੱਤਾ ਗਿਆ ਹੈ ਪਰ ਸਿਰ 'ਚ ਲੱਗੀ ਸੱਟ ਕਾਰਨ ਹੁਣ ਉਹ ਖਤਰੇ ਤੋਂ ਬਾਹਰ ਨਹੀਂ ਹੈ। ਜ਼ਖਮੀ ਵਕੀਲ ਹੁਣ ਉਹ ਵੀ ਕੋਮਾ 'ਚ ਹੈ। ਉਨ੍ਹਾਂ ਦੇ ਗਲੇ 'ਚ ਛੋਟਾ ਜਿਹਾ ਛੇਕ ਕਰਕੇ (ਟ੍ਰੈਕਿਓਸਟੋਮੀ) ਟਿਊਬ ਦੁਆਰਾ ਆਕਸੀਜਨ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਵੀ ਮਰੀਜ 4 ਦਿਨ ਤੋਂ ਜ਼ਿਆਦਾ ਵੈਂਟੀਲੇਟਰ 'ਤੇ ਰਹਿੰਦਾ ਹੈ ਤਾਂ ਉਸ ਨੂੰ ਆਕਸੀਜਨ ਦੇਣ ਲਈ ਟ੍ਰੈਕਿਓਸਟੋਮੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਲੋੜੀਦੀ ਮਾਤਰਾ 'ਚ ਆਕਸੀਜਨ ਵੀ ਮਰੀਜ ਨੂੰ ਮਿਲਦੀ ਰਹਿੰਦੀ ਹੈ ਅਤੇ ਫੇਫੜੇ ਆਦਿ ਦੀ ਵੀ ਸਫਾਈ ਕਰਨ 'ਚ ਆਸਾਨੀ ਹੁੰਦੀ ਹੈ।''

ਜ਼ਿਕਰਯੋਗ ਹੈ ਕਿ ਜਬਰ ਜ਼ਨਾਹ ਪੀੜਤਾ ਅਤੇ ਵਕੀਲ ਪਿਛਲੇ ਹਫਤੇ ਕਾਰ ਅਤੇ ਟਰੱਕ ਦੀ ਟੱਕਰ ਕਾਰਨ ਕਾਫੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਸੀ। ਹਾਦਸੇ 'ਚ ਪੀੜਤਾ ਦੀ ਮਾਸੀ-ਚਾਚੀ ਸਮੇਤ ਡਰਾਈਵਰ ਦੀ ਮੌਤ ਹੋ ਗਈ ਸੀ


Iqbalkaur

Content Editor

Related News