ਉਨਾਵ ਗੈਂਗਰੇਪ ਮਾਮਲਾ : ਪੀੜਤ ਦੇ ਚਾਚਾ ਨੇ ਕਿਹਾ, ਲੋਕਾਂ ਨੂੰ ਧਮਕਾ ਰਹੇ ਸੇਂਗਰ ਦੇ ਗੁੰਡੇ, 2 ਲਾਪਤਾ

Sunday, Apr 15, 2018 - 02:03 PM (IST)

ਉਨਾਵ ਗੈਂਗਰੇਪ ਮਾਮਲਾ : ਪੀੜਤ ਦੇ ਚਾਚਾ ਨੇ ਕਿਹਾ, ਲੋਕਾਂ ਨੂੰ ਧਮਕਾ ਰਹੇ ਸੇਂਗਰ ਦੇ ਗੁੰਡੇ, 2 ਲਾਪਤਾ

ਲਖਨਊ— ਉਨਾਵ ਗੈਂਗਰੇਪ 'ਚ ਹੁਣ 2 ਲੋਕਾਂ ਦੇ ਗਾਇਬ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਗੈਂਗਰੇਪ ਦਾ ਦੋਸ਼ ਲਗਾਉਣ ਵਾਲੀ ਪੀੜਤਾ ਦੇ ਚਾਚਾ ਨੇ ਕਿਹਾ ਹੈ ਕਿ ਐੈੱਮ.ਐੈਲ.ਏ. ਦੇ ਗੁੰਡਿਆਂ ਪਿੰਡ ਵਾਲਿਆਂ ਨੂੰ ਧਮਕਾ ਰਹੇ ਹਨ। ਪੀੜਤਾ ਦੇ ਚਾਚਾ ਮੁਤਾਬਕ, ਵਿਧਾਇਕ ਦੇ ਭਰਾ ਅਤੁਲ ਸਿੰਘ ਜੇਲ 'ਚ ਹੀ ਆਪਣੇ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਧਮਕਾਉਣ ਦਾ ਆਦੇਸ਼ ਦੇ ਰਹੇ ਹਨ। ਪਿੰਡ ਵਾਲਿਆਂ ਨੂੰ ਮੂੰਹ ਖੋਲਣ ਦਾ ਅੰਜਾਮ ਭੁਗਤਨ ਦੀ ਧਮਕੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪਿੰਡ ਦੇ 2 ਲੋਕ ਲਾਪਤਾ ਵੀ ਹਨ।


ਪੀੜਤਾ ਦੇ ਚਾਚਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਿਧਾਇਕ ਕੁਲਦੀਪ ਸਿੰਘ ਦੇ ਗੁੰਡੇ 2 ਗੱਡੀਆਂ 'ਚ ਪਿੰਡ ਪਹੁੰਚੇ ਸਨ। ਉਥੇ ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਧਮਕੀ ਦਿੱਤੀ। ਦੱਸਣਾ ਚਾਹੁੰਦੇ ਹਾਂ ਕਿ ਭਾਜਪਾ ਵਿਧਾਇਕ ਕੁਲਦੀਪ ਨੂੰ ਸੱਤ ਦਿਨਾਂ ਲਈ ਰਿਮਾਂਡ 'ਤੇ ਭੇਜਿਆ ਗਿਆ ਹੈ। ਇਕ ਸਥਾਨਕ ਅਦਾਲਤ ਨੇ ਸੇਂਗਰ ਨੂੰ 28 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਰੱਖਣ ਦੇ ਨਿਰਦੇਸ਼ ਦਿੱਤੇ। ਉਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ 'ਚ ਦੇਣ ਦੀ ਸੀ.ਬੀ.ਆਈ 'ਚ ਦੇਣ ਦੀ ਅਪੀਲ ਨੂੰ ਮਨਜ਼ੂਰੀ ਦਿੱਤੀ ਗਈ।
ਸੀ.ਬੀ.ਆਈ. ਨੇ ਸੇਂਗਰ ਨੂੰ ਰਿਮਾਂਡ 'ਤੇ ਲੈਣ ਦੀ ਅਰਜ਼ੀ 'ਚ ਕਿਹਾ ਹੈ ਕਿ ਦੋਸ਼ੀ ਵਿਧਾਇਕ ਸੱਤਾਰੂੜ ਦਲ ਦਾ ਹੈ। ਉਸ ਵੱਲੋਂ ਖਾਸ ਠੋਸ ਅਤੇ ਦਸਤਾਵੇਜੀ ਸਬੂਤਾਂ ਨੂੰ ਪ੍ਰਭਾਵਿਤ ਕੀਤੇ ਜਾਣ ਦਾ ਪੂਰਾ ਸ਼ੱਕ ਹੈ। ਸੀ.ਬੀ.ਆਈ. ਇਸ ਮਾਮਲੇ 'ਚ ਸ਼ਸ਼ੀ ਸਿੰਘ ਨਾਮ ਦੀ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਹਿਲਾ 'ਤੇ ਪੀੜਤਾ ਨੂੰ ਲਾਲਚ ਦੇ ਕੇ ਭਾਜਪਾ ਵਿਧਾਇਕ ਕੋਲ ਲਿਆਉਣ ਦਾ ਦੋਸ਼ ਹੈ।


Related News