ਉੱਨਾਵ ਗੈਂਗਰੇਪ: ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਖਿਲਾਫ CBI ਨੇ ਦਾਖ਼ਲ ਕੀਤੀ ਚਾਰਜਸ਼ੀਟ

Wednesday, Jul 11, 2018 - 06:11 PM (IST)

ਉੱਨਾਵ ਗੈਂਗਰੇਪ: ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਖਿਲਾਫ CBI ਨੇ ਦਾਖ਼ਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ—ਉੱਨਾਵ ਗੈਂਗਰੇਪ ਮਾਮਲੇ 'ਚ ਦੋਸ਼ੀ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਖਿਲਾਫ ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ ਨੇ ਬੁੱਧਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਤੋਂ ਪਹਿਲੇ 7 ਜੁਲਾਈ ਨੂੰ ਸੀ.ਬੀ.ਆਈ ਨੇ ਪੀੜਤਾ ਦੇ ਪਿਤਾ ਦੀ ਪੁਲਸ ਹਿਰਾਸਤ 'ਚ ਮੌਤ ਦੇ ਸਿਲਸਿਲੇ 'ਚ ਭਾਜਪਾ ਐੱਮ.ਐੱਲ.ਏ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੇ ਚਾਰ ਹੋਰਾਂ ਖਿਲਾਫ ਆਪਣਾ ਦੋਸ਼ ਪੱਤਰ ਦਾਇਰ ਕੀਤਾ ਸੀ। ਰੇਪ ਕੇਸ 'ਚ ਭਾਜਪਾ ਵਿਧਾਇਕ ਜੇਲ 'ਚ ਹਨ। ਜਾਂਚ ਏਜੰਸੀ ਨੇ ਵਿਧਾਇਕ ਦੇ ਭਰਾ ਕੁਲਦੀਪ ਸਿੰਘ ਉਰਫ ਅਤੁਲ ਸਿੰਘ ਸੇਂਗਰ, ਉਸ ਦੇ ਸਾਥੀ ਵਿਨੀਤ ਮਿਸ਼ਰਾ, ਬੀਰੇਂਦਰ ਸਿੰਘ, ਰਾਮਸ਼ਰਨ ਸਿੰਘ ਅਤੇ ਸ਼ਸ਼ੀ ਪ੍ਰਤਾਪ ਸਿੰਘ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਸੀ।

 


Related News