ਓਨਾਵ 'ਚ ਵੱਡਾ ਹਾਦਸਾ, ਹਿੰਦੁਸਤਾਨ ਪੈਟਰੋਲੀਅਮ ਦੇ ਟੈਂਕ 'ਚ ਧਮਾਕਾ

09/12/2019 12:20:58 PM

ਓਨਾਵ— ਉੱਤਰ ਪ੍ਰਦੇਸ਼ ਦੇ ਓਨਾਵ 'ਚ ਹਿੰਦੁਸਤਾਨ ਪੈਟਰੋਲੀਅਮ ਦੇ ਗੈਸ ਪਲਾਂਟ 'ਚ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਵੀਰਵਾਰ ਸਵੇਰੇ ਕੋਤਵਾਲੀ ਓਨਾਵ ਦੇ ਦਹੀ ਚੌਕੀ ਇਲਾਕੇ 'ਚ ਸਥਿਤ ਐੱਚ.ਪੀ. ਦੇ ਗੈਸ ਪਲਾਂਟ 'ਚ ਤੇਜ਼ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਹਾਲਾਤ ਕਾਬੂ 'ਚ ਦੱਸੇ ਜਾ ਰਹੇ ਹਨ। ਇਸ ਹਾਦਸੇ 'ਚ ਪਲਾਂਟ ਕੈਸ਼ੀਅਰ ਅਤੇ 5 ਕਰਮਚਾਰੀਆਂ ਦੇ ਝੁਲਸਣ ਦੀ ਖਬਰ ਹੈ। ਸਾਰਿਆਂ ਨੂੰ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਧਮਾਕੇ ਦੇ ਨਾਲ ਹੀ ਪਲਾਂਟ 'ਚ ਇਕ ਵੱਡਾ ਟੈਂਕ ਫਟ ਗਿਆ, ਜਿਸ ਤੋਂ ਬਾਅਦ ਇਲਾਕੇ 'ਚ ਭੱਜ-ਦੌੜ ਮਚ ਗਈ। ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ 'ਚ ਜੁਟ ਗਈਆਂ। ਨੇੜਲੇ ਪਿੰਡਾਂ ਨੂੰ ਖਾਲੀ ਕਰਵਾਇਆ ਗਿਆ। ਉੱਥੇ ਹੀ ਟਰੇਨਾਂ ਦੇ ਸੰਚਾਲਨ 'ਚ ਵੀ ਅੱਗ ਕਾਰਨ ਰੁਕਾਵਟ ਆਈ। ਫਿਲਹਾਲ ਕਾਨਪੁਰ-ਲਖਨਊ ਰੂਟ 'ਤੇ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਹੈ। ਨਾਲ ਹੀ ਹਾਈਵੇਅ 'ਤੇ ਵੀ ਆਵਾਜਾਈ ਚਾਲੂ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਕੈਪਸੂਲ (ਟੈਂਕਰ) ਨਾਲ ਟੈਂਕ 'ਚ ਗੈਸ ਭਰੀ ਜਾ ਰਹੀ ਸੀ। ਉਸੇ ਸਮੇਂ ਇਕ ਟਰੱਕ ਨੇ ਬੈਕ ਕਰਦੇ ਹੋਏ ਵਾਲਵ 'ਚ ਟੱਕਰ ਮਾਰ ਦਿੱਤੀ, ਜਿਸ ਨਾਲ ਇਸ ਵਾਲਵ 'ਚ ਗੜਬੜੀ ਆ ਗਈ। 6 ਇੰਚ ਦਾ ਪਾਇਪ ਟੁੱਟਿਆ ਹੈ, ਉਸੇ 'ਚੋਂ ਗੈਸ ਦਾ ਰਿਸਾਅ ਹੋ ਰਿਹਾ ਹੈ। ਪਲਾਂਟ ਦੇ ਅੰਦਰ ਤਿੰਨ ਕੈਪਸੂਲ ਟੈਂਕਰਾਂ ਦੇ ਟਾਇਰ ਪੂਰੀ ਤਰ੍ਹਾਂ ਸੜ ਚੁਕੇ ਹਨ। ਇਨ੍ਹਾਂ ਟੈਂਕਰਾਂ 'ਚ ਗੈਸ ਹੈ। ਇਸ ਕਾਰਨ ਉਹ ਆਪਣੀ ਜਗ੍ਹਾ ਤੋਂ ਹਿਲ ਨਹੀਂ ਸਕਦੇ। ਲਗਭਗ 5 ਕਿਲੋਮੀਟਰ ਦੇ ਦਾਇਰੇ 'ਚ ਸਾਰੇ ਪਿੰਡਾਂ 'ਚ ਅਲਰਟ ਜਾਰੀ ਕਰਨ ਤੋਂ ਬਾਅਦ ਲੋਕਾਂ ਤੋਂ ਘਰ ਖਾਲੀ ਕਰਵਾਏ ਗਏ।


DIsha

Content Editor

Related News