ਹਰ ਕੁੜੀ ਦੇ ਮਨ ''ਚ ਇਹ ਸਵਾਲ ਕਿ ਉਸ ਦੀ ਆਵਾਜ਼ ਸੁਣੀ ਜਾਵੇਗੀ ਜਾਂ ਨਹੀਂ : ਪ੍ਰਿਯੰਕਾ
Thursday, Aug 01, 2019 - 11:46 AM (IST)

ਨਵੀਂ ਦਿੱਲੀ— ਓਨਾਵ ਰੇਪ ਪੀੜਤਾ ਦੇ ਸੜਕ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋਣ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਘੇਰਿਆ। ਪ੍ਰਿਯੰਕਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ 'ਚ ਰਾਜ ਦੀ ਹਰ ਕੁੜੀ ਦੇ ਮਨ 'ਚ ਇਹੀ ਸਵਾਲ ਹੈ ਕਿ ਅਪਰਾਧੀਆਂ ਵਿਰੁੱਧ ਬੋਲਣ 'ਤੇ ਉਸ ਦੀ ਆਵਾਜ਼ ਸੁਣੀ ਜਾਵੇਗੀ ਜਾਂ ਨਹੀਂ। ਪ੍ਰਿਯੰਕਾ ਨੇ ਬਾਰਾਬੰਕੀ 'ਚ ਇਕ ਵਿਦਿਆਰਥਣ ਵਲੋਂ ਪੁਲਸ ਤੋਂ ਸਵਾਲ ਕੀਤੇ ਜਾਣ ਸੰਬੰਧੀ ਖਬਰ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਜੇਕਰ ਕੋਈ ਰਸੂਖ (ਅਮੀਰ) ਵਾਲਾ ਵੱਡਾ ਇਨਸਾਨ ਕੁਝ ਗਲਤ ਕਰਦਾ ਹੈ ਤਾਂ ਉਸ ਵਿਰੁੱਧ ਸਾਡੀ ਆਵਾਜ਼ ਸੁਣੀ ਜਾਵੇਗੀ ਕੀ? ਇਹ ਬਾਰਾਬੰਕੀ ਦੀ ਇਕ ਵਿਦਿਆਰਥਣ ਦਾ 'ਬਾਲਿਕਾ ਜਾਗਰੂਕਤਾ ਰੈਲੀ' ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਤੋਂ ਪੁੱਛਿਆ ਗਿਆ ਸਵਾਲ ਹੈ।''ਉਨ੍ਹਾਂ ਨੇ ਕਿਹਾ,''ਇਹੀ ਸਵਾਲ ਅੱਜ ਉੱਤਰ ਪ੍ਰਦੇਸ਼ ਦੀ ਸਰਕਾਰ ਔਰਤ ਅਤੇ ਬੱਚੀ ਦੇ ਮਨ 'ਚ ਹੈ।'' ਜ਼ਿਕਰਯੋਗ ਹੈ ਕਿ ਪਿਛਲੇ ਐਤਵਾਰ ਨੂੰ ਸੜਕ ਹਾਦਸੇ 'ਚ ਓਨਾਵ ਰੇਪ ਪੀੜਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਹਾਦਸੇ 'ਚ ਪੀੜਤਾ ਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ। ਪੀੜਤ ਕੁੜੀ ਅਤੇ ਉਸ ਦੇ ਵਕੀਲ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।