ਟਰੰਪ ਦਾ 'ਬਾਹੁਬਲੀ' ਅਵਤਾਰ ਦਾ ਵੀਡੀਓ ਵਾਇਰਲ,ਕਿਹਾ-ਭਾਰਤ 'ਚ ਦੋਸਤਾਂ ਨੂੰ ਮਿਲਣ ਲਈ ਉਤਸ਼ਾਹਿਤ'

02/23/2020 10:26:51 AM

ਵਾਸ਼ਿੰਗਟਨ (ਬਿਊਰੋ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਦੋ ਦਿਨ ਦੀ ਭਾਰਤ ਫੇਰੀ 'ਤੇ ਆਉਣ ਵਾਲੇ ਹਨ। ਟਰੰਪ ਦੇ ਨਾਲ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਅਤੇ ਜਵਾਈ ਜੇਰੇਡ ਕੁਸ਼ਨਰ ਵੀ ਆਉਣਗੇ। ਭਾਰਤ ਦੌਰੇ ਨੂੰ ਲੈ ਕੇ ਟਰੰਪ ਲਗਾਤਾਰ ਖੁਸ਼ੀ ਜ਼ਾਹਰ ਕਰ ਰਹੇ ਹਨ। ਟਰੰਪ ਨੇ ਭਾਰਤ ਦੌਰੇ ਤੋਂ ਪਹਿਲਾਂ ਇਕ ਵੀਡੀਓ ਰੀਟਵੀਟ ਕਰਦਿਆਂ ਲਿਖਿਆ ਹੈ,''ਭਾਰਤ ਵਿਚ ਦੋਸਤਾਂ ਨੂੰ ਮਿਲਣ ਲਈ ਉਤਸ਼ਾਹਿਤ ਹਾਂ।'' 

ਇਸ ਵਿਚ ਬਾਲੀਵੁੱਡ ਫਿਲਮ ਦਾ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਕ ਮਿੰਟ 21 ਸੈਕੰਡ ਦੇ ਇਸ ਵੀਡੀਓ ਵਿਚ ਟਰੰਪ ਨੂੰ ਯੁੱਧ ਖੇਤਰ ਵਿਚ ਤਲਵਾਰਬਾਜ਼ੀ ਕਰਦਿਆਂ ਦਿਖਾਇਆ ਗਿਆ ਹੈ। ਵੀਡੀਓ ਵਿਚ ਟਰੰਪ 'ਬਾਹੁਬਲੀ' ਅਵਤਾਰ ਵਿਚ ਨਜ਼ਰ ਆ ਰਹੇ ਹਨ। ਟਰੰਪ ਦੇ ਨਾਲ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਨਜ਼ਰ ਆ ਰਹੀ ਹੈ। ਇਸ ਵਿਚ ਪੀ.ਐੱਮ ਨਰਿੰਦਰ ਮੋਦੀ ਦੀ ਦਿਸ ਰਹੇ ਹਨ। ਵੀਡੀਓ ਨੂੰ ਸੰਪਾਦਿਤ ਕਰ ਕੇ ਅਮਰੀਕੀ ਰਾਸ਼ਟਰਪਤੀ ਦੇ ਚਿਹਰੇ ਦੀ ਵਰਤੋਂ 'ਬਾਹੁਬਲੀ' ਦੇ ਚਿਹਰੇ ਦੀ ਜਗ੍ਹਾ ਕੀਤੀ ਗਈ ਹੈ। 

 

ਟਰੰਪ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦਿਆਂ ਟਰੰਪ ਨੇ ਲਿਖਿਆ,''ਭਾਰਤ ਵਿਚ ਆਪਣੇ ਦੋਸਤਾਂ ਨੂੰ ਮਿਲਣ ਲਈ ਕਾਫੀ ਉਤਸ਼ਾਹਿਤ ਹਾਂ।'' ਵੀਡੀਓ ਨੂੰ ਹੁਣ ਤੱਕ 13 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਜਦਕਿ 16 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਰੀ-ਟਵੀਟ ਕੀਤਾ ਹੈ।ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਸ਼ੁੱਭ ਮੰਗਲ ਜ਼ਿਆਦਾ ਸਾਵਧਾਨ' ਦੀ ਤਰੀਫ ਕੀਤੀ ਸੀ।

ਟਰੰਪ ਆਪਣੇ ਪਰਿਵਾਰ ਅਤੇ ਕਈ ਸੀਨੀਅਰ ਅਧਿਕਾਰੀਆਂ ਸਮੇਤ 24 ਫਰਵਰੀ ਨੂੰ ਭਾਰਤ ਆਉਣਗੇ। ਇਸ ਦੌਰਾਨ ਉਹ ਅਹਿਮਦਾਬਾਦ, ਆਗਰਾ ਅਤੇ ਨਵੀਂ ਦਿੱਲੀ ਜਾਣਗੇ। ਇਸ ਵਿਚ ਟਰੰਪ ਦੀ 2020 ਰਾਸ਼ਟਰਪਤੀ ਚੋਣ ਮੁਹਿੰਮ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਦੇ ਕਿਸੇ ਵੀ ਸਾਬਕਾ ਰਾਸ਼ਟਰਪਤੀ ਦੀ ਤੁਲਨਾ ਵਿਚ ਟਰੰਪ ਦੇ ਸੰਬੰਧ ਭਾਰਤ ਨਾਲ ਚੰਗੇ ਹਨ। 'ਗਲੋਬਲ ਰਿਯਲ ਅਸਟੇਟ ਇਨਵੈਸਮੈਂਟਸ', 'ਐਜੁਕੇਸ਼ਨ ਇੰਸਟੀਟਿਊਸ਼ਨਜ਼ ਐਂਡ ਹੌਸਪੀਟਲਜ਼' ਦੇ ਸਲਾਹਕਾਰ ਅਲ ਮੇਸਨ ਨੇ ਕਿਹਾ,''ਅਮਰੀਕਾ ਦੇ ਸਾਰੇ ਸਾਬਕਾ ਰਾਸ਼ਟਰਪਤੀਆਂ ਦੀ ਤੁਲਨਾ ਵਿਚ ਟਰੰਪ ਦੇ ਸੰਬੰਧ ਭਾਰਤ ਦੇ ਨਾਲ ਸਭ ਤੋਂ ਚੰਗੇ ਹਨ। ਉਹ ਭਾਰਤੀਆਂ ਅਤੇ ਭਾਰਤੀ-ਅਮਰੀਕੀਆਂ ਨਾਲ ਪਿਆਰ ਕਰਦੇ ਹਨ। ਦੇਸ਼ ਭਰ ਦੇ ਭਾਰਤੀ ਅਮਰੀਕੀ ਵੀ ਉਹਨਾਂ ਨੂੰ ਉਨ੍ਹਾਂ ਹੀ ਪਿਆਰ ਕਰਦੇ ਹਨ।''


Vandana

Content Editor

Related News