ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

Friday, Oct 04, 2024 - 06:39 PM (IST)

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵਿਆਹ ਦਾ ਅਨੋਖਾ ਕਾਰਡ, ਦੇਖ ਲੋਕ ਹੋਏ ਹੈਰਾਨ

ਹਰਿਆਣਾ ਡੈਸਕ : ਕੁੜੀ-ਮੁੰਡੇ ਦਾ ਰਿਸ਼ਤਾ ਹੋਣ ਅਤੇ ਵਿਆਹ ਦੀ ਤਰੀਖ਼ ਤੈਅ ਕਰਨ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਸੱਦਾ ਦੇਣ ਲਈ ਵਿਆਹ ਦੇ ਕਾਰਡ ਛਾਪੇ ਜਾਂਦੇ ਹਨ। ਵਿਆਹ ਦੇ ਖ਼ਾਸ ਮੌਕੇ 'ਤੇ ਪਰਿਵਾਰ ਦੇ ਮੈਂਬਰ ਹਮੇਸ਼ਾ ਅਜਿਹਾ ਕਾਰਡ ਚੁਣਨਾ ਚਾਹੁੰਦੇ ਹਨ, ਜੋ ਆਕਰਸ਼ਕ ਅਤੇ ਸਭ ਤੋਂ ਵੱਖਰਾ ਹੋਵੇ। ਕਈ ਵਾਰ ਕੁਝ ਲੋਕ ਅਜਿਹੇ ਅਨੋਖੇ ਕਾਰਡ ਬਣਾਉਂਦੇ ਹਨ, ਜਿਸ ਨੂੰ ਦੇਖ ਕੇ ਮਹਿਮਾਨ ਹੈਰਾਨ ਅਤੇ ਸੋਚ ਵਿਚ ਪੈ ਜਾਂਦੇ ਹਨ। ਅਜਿਹੇ ਕਾਰਡ ਜਦੋਂ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੇ ਹਨ ਤਾਂ ਇਨ੍ਹਾਂ ਦੇ ਵਾਇਰਲ ਹੋਣ 'ਚ ਜ਼ਿਆਦਾ ਦੇਰ ਨਹੀਂ ਲੱਗਦੀ।

ਇਹ ਵੀ ਪੜ੍ਹੋ - ਵੱਡੀ ਖ਼ਬਰ: ਤਿੰਨ ਕਾਲਜਾਂ 'ਚ ਬੰਬ, ਵਿਦਿਆਰਥੀ ਕੱਢੇ ਬਾਹਰ

ਹਾਲ ਹੀ 'ਚ ਹਰਿਆਣਾ ਦੇ ਇਕ ਪਰਿਵਾਰ ਦਾ ਵਿਆਹ ਦਾ ਕਾਰਡ ਫਿਰ ਤੋਂ ਚਰਚਾ 'ਚ ਆ ਗਿਆ ਹੈ। ਇਹ ਕਾਰਡ ਸਾਲ 2015 ਦਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਕਾਰਡ ਦੀ ਖਾਸੀਅਤ ਇਹ ਹੈ ਕਿ ਇਹ ਹਰਿਆਣਵੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਆਮ ਤੌਰ 'ਤੇ ਵਿਆਹ ਦੇ ਕਾਰਡ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੁੰਦੇ ਹਨ ਪਰ ਇਸ ਕਾਰਡ ਵਿੱਚ ਸਭ ਕੁਝ ਖੇਤਰੀ ਭਾਸ਼ਾ ਵਿੱਚ ਦਰਸਾਇਆ ਗਿਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਗਏ।

ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ

ਦੱਸ ਦੇਈਏ ਕਿ ਵਿਆਹ ਦੇ ਖ਼ਾਸ ਮੌਕੇ ਲਈ ਬਣਵਾਏ ਕਾਰਡ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਨਾਲ ਹੁੰਦੀ ਹੈ: "ਸਭ ਤੋਂ ਪਹਿਲਾਂ ਗਣੇਸ਼ ਮਹਾਰਾਜ ਜੀ ਦੀ ਜੈਅ।" ਇਸ ਤੋਂ ਬਾਅਦ ਹਰਿਆਣਵੀ ਵਿਚ ਲਾੜੇ ਅਤੇ ਲਾੜੀ ਦਾ ਨਾਮ ਲਿਖਿਆ ਗਿਆ ਹੈ, ਜਿਸ ਵਿਚ ਲਾੜੇ ਦੇ ਨਾਂ ਦੇ ਅੱਗੇ "ਛੌਰਾ" ਅਤੇ ਲਾੜੀ ਦੇ ਨਾਂ ਦੇ ਅੱਗੇ "ਛੌਰੀ" ਲਿਖਿਆ ਗਿਆ ਹੈ। ਇਸ ਕਾਰਨ ਵਿਚ ਸਭ ਤੋਂ ਵੱਧ ਦਿਲਚਸਪ ਵਾਲੀ ਗੱਲ ਇਹ ਹੈ ਕਿ ਕਾਰਡ 'ਤੇ ਨਾ ਸਿਰਫ਼ ਲਾੜਾ-ਲਾੜੀ ਦੇ ਨਾਂ, ਸਗੋਂ ਉਨ੍ਹਾਂ ਦੇ ਘਰ ਦਾ ਪਤਾ, ਪ੍ਰੋਗਰਾਮ ਅਤੇ ਤਰੀਖ਼ ਵੀ ਹਰਿਆਣਵੀ 'ਚ ਲਿਖੇ ਗਏ ਹਨ। ਇਸ ਕਾਰਡ ਨੂੰ ਦੇਖ ਕੇ ਮਹਿਮਾਨ ਵਿਆਹ 'ਚ ਆਉਣ ਤੋਂ ਪਹਿਲਾਂ ਸੋਚਣ ਲਈ ਮਜਬੂਰ ਹੋ ਗਏ ਹਨ।

PunjabKesari

ਇਹ ਵੀ ਪੜ੍ਹੋ - ਪ੍ਰੀਖਿਆਰਥੀਆਂ ਲਈ ਖ਼ਾਸ ਖ਼ਬਰ: ਰੋਡਵੇਜ਼ ਬੱਸਾਂ 'ਚ ਕਰ ਸਕਦੇ ਹਨ ਮੁਫ਼ਤ ਸਫ਼ਰ

ਇਸ ਅਨੋਖੇ ਕਾਰਨ ਨੂੰ ਜਦੋਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਤਾਂ ਲੋਕ ਇਸ ਕਾਰਡ ਨੂੰ ਦੇਖ ਕੇ ਦੰਗ ਰਹਿ ਗਏ। ਵਿਆਹ ਦੇ ਇਸ ਹਰਿਆਣਵੀ ਕਾਰਨ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਜਦੋਂ ਲਾੜੇ ਨੇ ਆਪਣੇ ਵਿਆਹ ਵਿੱਚ ਇਹ ਕਾਰਡ ਵੰਡੇ, ਤਾਂ ਇਹ ਯਕੀਨੀ ਤੌਰ 'ਤੇ ਸੁਰਖੀਆਂ ਵਿੱਚ ਬਣੇ ਹੋਣਗੇ। ਅੱਜ ਵੀ ਲੋਕ ਇਸ ਕਾਰਡ ਨੂੰ ਦੇਖ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜ੍ਹੋ - '150000 ਰੁਪਏ ਦੇ ਫਿਰ ਕਰਾਂਗਾ ਪਿਓ ਦਾ ਅੰਤਿਮ ਸੰਸਕਾਰ', ਇਕੌਲਤੇ ਪੁੱਤ ਨੇ ਮਾਂ ਅੱਗੇ ਰੱਖੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News