ਕੰਮ ਕਰੋ, ਨਹੀਂ ਤਾਂ ਲੋਕਾਂ ਨੂੰ ਕਹਾਂਗਾ ਕਿ ਚਾੜ੍ਹੋ ਕੁਟਾਪਾ: ਗਡਕਰੀ

Sunday, Aug 18, 2019 - 12:00 PM (IST)

ਕੰਮ ਕਰੋ, ਨਹੀਂ ਤਾਂ ਲੋਕਾਂ ਨੂੰ ਕਹਾਂਗਾ ਕਿ ਚਾੜ੍ਹੋ ਕੁਟਾਪਾ: ਗਡਕਰੀ

ਨਾਗਪੁਰ–ਲਾਲ ਫੀਤਾਸ਼ਾਹੀ 'ਤੇ ਨਿਸ਼ਾਨਾ ਵਿੰਨ੍ਹਦਿਆ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੱਖ-ਵੱਖ ਅਧਿਕਾਰੀਆਂ ਨੂੰ ਚੌਕਸ ਕਰਦੇ ਹੋਏ ਕਿਹਾ ਹੈ ਕਿ ਉਹ ਲੋਕਾਂ ਦੇ ਕੰਮ ਕਰਨ।ਜੇ ਇੰਝ ਨਾ ਕੀਤਾ ਤਾਂ ਉਹ ਲੋਕਾਂ ਨੂੰ ਕਹਿਣਗੇ ਕਿ ਇਨ੍ਹਾਂ ਨੂੰ ਕੁਟਾਪਾ ਚਾੜ੍ਹੋ। ਦੱਸ ਦੇਈਏ ਕਿ ਸ਼ਨੀਵਾਰ ਨੂੰ ਇਥੇ ਐੱਮ. ਐੱਸ. ਐੱਮ. ਈ. ਸੈਕਟਰ 'ਚ ਸੰਘ ਨਾਲ ਜੁੜੇ ਇਕ ਸੰਗਠਨ ਲਘੂ ਉਦਯੋਗ ਭਾਰਤੀ ਦੇ ਇਕ ਸੰਮੇਲਨ 'ਚ ਉਦਮੀਆਂ ਸਾਹਮਣੇ ਬੋਲਦਿਆਂ ਗਡਕਰੀ ਨੇ ਕਿਹਾ ਕਿ ਉਹ ਉਨ੍ਹਾਂ ਦੇ ਕਾਰੋਬਾਰ ਦਾ ਪਸਾਰ ਕਰਨਗੇ।ਉਨ੍ਹਾਂ ਨੇ ਇਹ ਗੱਲ ਕੀਤੀ ਕਿ ਕਈ ਅਧਿਕਾਰੀਆਂ ਵਲੋਂ ਕਾਰੋਬਾਰੀਆਂ ਅਤੇ ਉਦਮੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਸਭ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਲੋਕਾਂ ਦੇ ਕੰਮ ਕਰਨ।ਜੇ ਉਹ ਕੰਮ ਨਹੀਂ ਕਰਨਗੇ ਤਾਂ ਮੈਂ ਲੋਕਾਂ ਨੂੰ ਕਹਾਂਗਾ ਕਿ ਇਨ੍ਹਾਂ ਨੂੰ ਕੁੱਟੋ।

ਨਿਤਿਨ ਗਡਕਰੀ ਨੇ ਕਿਹਾ, ''ਸਾਡੇ ਕੋਲ ਲਾਲ ਫੀਤਾਸ਼ਾਹੀ ਹੈ। ਇਹ ਇੰਸਪੈਕਟਰ ਕਿਉਂ ਆਉਂਦੇ ਹਨ। ਉਹ ਰਿਸ਼ਵਤ ਲੈਂਦੇ ਹਨ। ਮੈਂ ਉਨ੍ਹਾਂ ਦੇ ਮੂੰਹ 'ਤੇ ਕਹਿੰਦਾ ਹਾਂ ਕਿ ਤੁਸੀਂ ਸਰਕਾਰੀ ਨੌਕਰ ਹੋ। ਮੈਂ ਜਨਤਾ ਦੁਆਰਾ ਚੁਣਿਆ ਗਿਆ ਹਾਂ। ਮੈਂ ਲੋਕਾਂ ਪ੍ਰਤੀ ਜਵਾਬਦੇਹ ਹਾਂ। ਜੇਕਰ ਤੁਸੀਂ ਚੋਰੀ ਕਰਦੇ ਹੋ ਤਾਂ ਮੈਂ ਕਹਿੰਦਾ ਹਾਂ ਤੁਸੀਂ ਇੱਕ ਚੋਰ ਹੋ।''

ਕੇਂਦਰੀ ਮੰਤਰੀ ਗਡਕਰੀ ਨੇ ਕਿਹਾ, '' ਅੱਜ ਮੈਂ ਆਰ. ਟੀ. ਓ. ਦਫਤਰ 'ਚ ਇੱਕ ਬੈਠਕ ਕੀਤੀ, ਜਿਸ 'ਚ ਡਾਇਰੈਕਟਰ ਅਤੇ ਆਵਾਜਾਈ ਕਮਿਸ਼ਨਰ ਨੇ ਭਾਗ ਲਿਆ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਤੁਸੀਂ 8 ਦਿਨਾਂ 'ਚ ਇਸ ਸਮੱਸਿਆ ਦਾ ਹੱਲ ਕਰੋ। ਨਹੀਂ ਤਾਂ ਮੈਂ ਲੋਕਾਂ ਨੂੰ ਕਾਨੂੰਨ ਹੱਥ 'ਚ ਲੈ ਕੇ ਕੁੱਟਮਾਰ ਕਰਨ ਲਈ ਕਹਾਂਗਾ।'' 


author

Iqbalkaur

Content Editor

Related News