ਗਡਕਰੀ ਬੋਲੇ-ਸਮੇਂ ’ਤੇ ਫੈਸਲੇ ਨਹੀਂ ਲੈਂਦੀਆਂ ਸਰਕਾਰਾਂ
Wednesday, Aug 24, 2022 - 11:48 AM (IST)
ਨਵੀਂ ਦਿੱਲੀ– ਸਰਕਾਰਾਂ ਸਮੇਂ ’ਤੇ ਫੈਸਲੇ ਨਹੀਂ ਲੈਂਦੀਆਂ ਅਤੇ ਇਹ ਇਕ ਸਮੱਸਿਆ ਹੈ। ਇਹ ਗੱਲ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਟਕਾਨ 2022 ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਕਿਹਾ, ‘ਤੁਸੀਂ ਚਮਤਕਾਰ ਕਰ ਸਕਦੇ ਹੋ। ਇੱਥੇ ਸੰਭਾਵਨਾ ਵੀ ਮੌਜੂਦ ਹਨ ਅਤੇ ਸਮਰੱਥਾ ਵੀ ਹੈ। ਮੇਰਾ ਕਹਿਣਾ ਹੈ ਕਿ ਭਾਰਤ ਦੇ ਇਨਫ੍ਰਾਸਟ੍ਰੱਕਚਰ ਦਾ ਭਵਿੱਖ ਸੁਨਹਿਰੀ ਹੈ। ਸਾਨੂੰ ਚੰਗੀ ਤਕਨੀਕ ਅਤੇ ਨਵੇਂ ਸੁਧਾਰਾਂ ਨੂੰ ਸਵੀਕਾਰ ਕਰਨਾ ਹੋਵੇਗਾ। ਸਾਨੂੰ ਦੁਨੀਆ ਅਤੇ ਭਾਰਤ ਦੀ ਚੰਗੀ ਖੋਜ ਅਤੇ ਸਫਲ ਅਭਿਆਸ ਨੂੰ ਸਵੀਕਾਰ ਕਰਨਾ ਹੋਵੇਗਾ।’
ਉਨ੍ਹਾਂ ਕਿਹਾ ਕਿ ਸਾਡੇ ਕੋਲ ਵਿਕਲਪਿਕ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਅਸੀਂ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਹੀ ਲਾਗਤ ਨੂੰ ਘਟਾ ਸਕਦੇ ਹਾਂ। ਨਿਰਮਾਣ ਦੇ ਕੰਮ ’ਚ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ। ਇਹ ਸਭ ਤੋਂ ਵੱਡੀ ਪੂੰਜੀ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਰਕਾਰਾਂ ਸਮੇਂ ’ਤੇ ਫੈਸਲੇ ਨਹੀਂ ਲੈਂਦੀਆਂ। ਉਨ੍ਹਾਂ ਕਿਹਾ ਕਿ ਇਹ ਟੈਕਨਾਲੋਜੀ ਅਤੇ ਸਾਧਨਾਂ ਨਾਲੋਂ ਵੀ ਜ਼ਿਆਦਾ ਮਹੱਤਵਪੂਰਨ ਚੀਜ਼ ਹੈ।
ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਸਮਰੱਥਾ ਹੈ ਪਰ ਅਸੀਂ 60 ਲੱਖ ਕਰੋੜ ਰੁਪਏ ਦੇ ਈਂਧਨ ਦੀ ਦਰਾਮਦ ਕਰਦੇ ਹਾਂ ਅਤੇ ਇਹ ਸਮੱਸਿਆ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੰਮ ਸਮੇਂ ਸਿਰ ਮੁਕੰਮਲ ਹੋਣ।