ਸਿਰਸਾ ਪਹੁੰਚੇ ਅਮਿਤ ਸ਼ਾਹ, ਇੰਚਾਰਜ ਬਿਪਲਬ ਦੇਬ ਨੇ ਪੈਰ ਛੂਹ ਕੇ ਕੀਤਾ ਸਵਾਗਤ

Sunday, Jun 18, 2023 - 05:59 PM (IST)

ਸਿਰਸਾ ਪਹੁੰਚੇ ਅਮਿਤ ਸ਼ਾਹ, ਇੰਚਾਰਜ ਬਿਪਲਬ ਦੇਬ ਨੇ ਪੈਰ ਛੂਹ ਕੇ ਕੀਤਾ ਸਵਾਗਤ

ਸਿਰਸਾ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਸਿਰਸਾ ਦੀ ਧਰਤੀ ਤੋਂ ਮਿਸ਼ਨ 2024 ਦਾ ਆਗਾਜ਼ ਕਰਨ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਅੱਜ ਹਰਿਆਣਾ 'ਚ ਚੋਣਾਂ ਦਾ ਬਿਗਲ ਵਜਾਉਣ ਜਾ ਰਹੀ ਹੈ। 

PunjabKesari

ਹਰਿਆਣਾ ਦੇ ਹਵਾਈ ਫੌਜ ਕੇਂਦਰ ਪਹੁੰਚ ਕੇ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਦਾ ਮੁੱਖ ਮੰਤਰੀ ਮਨੋਹਰ ਲਾਲ, ਹਰਿਆਣਾ ਪ੍ਰਦੇਸ਼ ਇੰਚਾਰਜ ਬਿਪਲਬ ਦੇਬ, ਪ੍ਰਦੇਸ਼ ਪ੍ਰਧਾਨ ਓ.ਪੀ. ਧਨਖੜ, ਸਿਰਸਾ ਸੰਸਦ ਮੈਂਬਰ ਸੁਨੀਤਾ ਦੁੱਗਲ, ਮਨਜਿੰਦਰ ਸਿੰਘ ਸਿਰਸਾ, ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਐੱਸ.ਪੀ ਉਦੈ ਸਿੰਘ ਮੀਨਾ ਨੇ ਸਵਾਗਤ ਕੀਤਾ। ਇਸ ਦੌਰਾਨ ਬਿਪਲਬ ਦੇਬ ਨੇ ਅਮਿਤ ਸ਼ਾਹ ਦੇ ਪੈਰ ਛੂਹ ਕੇ ਉਨ੍ਹਾਂ ਦਾ ਸਵਾਗਤ ਕੀਤਾ।


author

Rakesh

Content Editor

Related News