ਇਕ ਦੀ ਗਲਤੀ ਸਭ ''ਤੇ ਪੈ ਸਕਦੀ ਹੈ ਭਾਰੀ, ਜ਼ਿੰਮੇਵਾਰੀ ਸਮਝਣ ਲੋਕ : ਸਿਹਤ ਮੰਤਰਾਲਾ

03/26/2020 4:38:33 PM

ਨਵੀਂ ਦਿੱਲੀ— ਕੋਰੋਨਾ ਵਿਰੁੱਧ ਜੰਗ ਲਈ ਪੂਰਾ ਦੇਸ਼ ਲਾਕ ਡਾਊਨ ਹੈ। 24 ਮਾਰਚ ਦੀ ਰਾਤ 12 ਵਜੇ ਤੋਂ ਲਾਕ ਡਾਊਨ ਸ਼ੁਰੂ ਹੋਇਆ ਹੈ ਜੋ ਕਿ 14 ਅਪ੍ਰੈਲ ਤਕ ਲਾਗੂ ਰਹੇਗਾ। ਯਾਨੀ ਕਿ 21 ਦਿਨਾਂ ਲਈ ਲੋਕਾਂ ਨੂੰ ਘਰਾਂ 'ਚੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ ਗਈ ਹੈ। ਇਸ ਦਰਮਿਆਨ ਸਿਹਤ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਵਿਚ ਲੋਕਾਂ ਨੂੰ ਕੋਰੋਨਾ ਵਿਰੁੱਧ ਜੰਗ ਲਈ ਜ਼ਿੰਮੇਵਾਰੀ ਸਮਝਣ ਦੀ ਗੱਲ ਆਖੀ ਗਈ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੀ ਗਲਤੀ ਸਾਰਿਆਂ 'ਤੇ ਭਾਰੀ ਪੈ ਸਕਦੀ ਹੈ। ਲੋਕ ਖੁਦ ਨੂੰ ਘਰਾਂ ਅੰਦਰ ਬੰਦ ਰੱਖਣ ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। 

ਸਿਹਤ ਮੰਤਰਾਲਾ ਨੇ ਕਿਹਾ ਕਿ ਸਾਡੀ ਬੇਨਤੀ 'ਤੇ ਲੱਗਭਗ 17 ਸੂਬਿਆਂ 'ਚ ਕੰਮ ਸ਼ੁਰੂ ਹੋ ਗਿਆ ਹੈ। ਸੂਬਿਆਂ ਨੂੰ ਹਸਪਤਾਲ ਤਿਆਰ ਰੱਖਣ ਲਈ ਕਿਹਾ ਗਿਆ ਹੈ। 24 ਘੰਟਿਆਂ ਅੰਦਰ ਦੇਸ਼ 'ਚ 4 ਮੌਤਾਂ ਹੋਈਆਂ ਹਨ ਅਤੇ 42 ਤਾਜ਼ਾ ਮਾਮਲੇ ਸਾਹਮਣੇ ਵੀ ਆਏ ਹਨ। ਦੇਸ਼ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 649 ਹੋ ਗਈ ਹੈ। 

ਸਿਹਤ ਮੰਤਰਾਲਾ ਮੁਤਾਬਕ ਕੋਰੋਨਾ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ, ਜਿਸ ਦਰ ਨਾਲ ਇਹ ਵਧ ਰਹੇ ਹਨ ਤਾਂ ਸਾਨੂੰ ਚੌਕਸ ਰਹਿਣ ਦੀ ਲੋੜ ਹੈ। ਹਾਲਾਂਕਿ ਇਹ ਸਿਰਫ ਸ਼ੁਰੂਆਤੀ ਰੁਝਾਨ ਹੈ। ਇਸ ਵਿਰੁੱਧ ਲੜਾਈ ਲਈ ਲੋਕ ਆਪਣੀ ਜ਼ਿੰਮੇਵਾਰੀ ਸਮਝਣ। ਸਰਕਾਰ ਇਹ ਯਕੀਨੀ ਕਰਨ ਲਈ ਕਦਮ ਚੁੱਕ ਰਹੀ ਹੈ ਕਿ ਲਾਕ ਡਾਊਨ ਦੌਰਾਨ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੇ ਉਤਪਾਦਨ, ਸਪਲਾਈ ਜਾਂ ਵੰਡ ਪ੍ਰਭਾਵਿਤ ਨਾ ਹੋਵੇ। ਸੂਬੇ ਪ੍ਰਵਾਸੀ ਮਜ਼ਦੂਰਾਂ ਨੂੰ ਭੋਜਨ ਅਤੇ ਸ਼ਰਨ ਦੇਣ ਲਈ ਕੰਮ ਕਰ ਰਹੇ ਹਨ। 


Tanu

Content Editor

Related News