ਰਾਸ਼ਟਰਪਤੀ ਭਵਨ ''ਚ ਅੱਜ ਹੋਵੇਗੀ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ, ਪੀ.ਐੱਮ. ਮੋਦੀ ਕਰਨਗੇ ਅਗਵਾਈ

Tuesday, Sep 14, 2021 - 03:43 AM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਦੁਪਹਿਰ ਨੂੰ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ ਕਰਨਗੇ। ਇਹ ਬੈਠਕ ਰਾਸ਼ਟਰਪਤੀ ਭਵਨ ਦੇ ਆਡੀਟੋਰੀਅਮ ਵਿੱਚ ਆਯੋਜਿਤ ਹੋਵੇਗੀ। ਇਸ ਦੇ ਲਈ ਸ਼ਾਮ 4.45 ਵਜੇ ਦਾ ਸਮਾਂ ਤੈਅ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸਰਕਾਰ ਦੇ ਕਈ ਮੰਤਰੀ ਸ਼ਾਮਲ ਹੋਣਗੇ। ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੀ ਇਹ ਬੈਠਕ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਆਮਤੌਰ 'ਤੇ ਇਹ ਬੈਠਕ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਨਹੀਂ ਹੁੰਦੀ ਹੈ। ਇਸ ਵਾਰ ਮੀਟਿੰਗ ਰਾਸ਼ਟਰਪਤੀ ਭਵਨ ਦੇ ਆਡੀਟੋਰੀਅਮ ਵਿੱਚ ਆਯੋਜਿਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ - ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਇਸ ਹਫਤੇ ਮਨਜ਼ੂਰੀ ਦੇ ਸਕਦੈ WHO: ਸੂਤਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 12 ਵਜੇ ਅਲੀਗੜ੍ਹ ਵਿੱਚ ਇੱਕ ਨਵੇਂ ਯੂਨੀਵਰਸਿਟੀ ਦੀ ਨੀਂਹ ਰੱਖਣਗੇ,  ਜਦੋਂ ਕਿ ਇਸ ਦੇ ਬਾਅਦ ਦੁਪਹਿਰ 3:45 ਵਜੇ ਉਨ੍ਹਾਂ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਪ੍ਰੀਸ਼ਦ ਦੀ ਅਹਿਮ ਬੈਠਕ ਹੋਵੇਗੀ। ਯੂਨੀਵਰਸਿਟੀ ਦੇ ਨੀਂਹ ਪੱਥਰ ਪ੍ਰੋਗਰਾਮ ਬਾਰੇ ਖੁਦ ਪੀ.ਐੱਮ. ਮੋਦੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, ਦੇਸ਼ ਦੇ ਸਿੱਖਿਆ ਜਗਤ ਲਈ ਕੱਲ ਦਾ ਦਿਨ ਬੇਹੱਦ ਮਹੱਤਵਪੂਰਣ ਹੈ। ਦੁਪਹਿਰ 12 ਵਜੇ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਮਹਾਨ ਆਜ਼ਾਦੀ ਸੈਨਾਪਤੀ, ਸਿੱਖਿਆ ਸ਼ਾਸਤਰੀ ਅਤੇ ਸਮਾਜ ਸੁਧਾਰਕ ਰਾਜਾ ਮਹੇਂਦਰ ਪ੍ਰਤਾਪ ਸਿੰਘ ਜੀ ਦੇ ਨਾਮ 'ਤੇ ਇੱਕ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਦਾ ਮੌਕਾ ਮਿਲੇਗਾ।

ਇਹ ਵੀ ਪੜ੍ਹੋ - ਰਾਜਸਥਾਨ: ਪੁਲਸ ਸਬ-ਇੰਸਪੈਕਟਰ ਦੀ ਪ੍ਰੀਖਿਆ 'ਚ ਨਕਲ 'ਚ ਸ਼ਾਮਿਲ 17 ਲੋਕ ਗ੍ਰਿਫਤਾਰ

ਇਸ ਤੋਂ ਇਲਾਵਾ, ਬੁੱਧਵਾਰ ਨੂੰ ਪੀ.ਐੱਮ. ਮੋਦੀ ਦੀ ਅਗਵਾਈ ਵਿੱਚ ਕੈਬਨਿਟ ਦੀ ਬੈਠਕ ਵੀ ਹੋਣ ਵਾਲੀ ਹੈ, ਜਿਸ ਵਿੱਚ ਲਏ ਗਏ ਫੈਸਲਿਆਂ ਬਾਰੇ ਸਰਕਾਰ ਦੇ ਮੰਤਰੀ ਜਾਣਕਾਰੀ ਦੇਣਗੇ। ਉਥੇ ਹੀ, ਉਸ ਦਿਨ ਸੰਸਦ ਟੀ.ਵੀ. ਦੇ ਲਾਂਚਿੰਗ ਦਾ ਪ੍ਰੋਗਰਾਮ ਵੀ ਹੋਣਾ ਹੈ। ਸੰਸਦ ਟੀ.ਵੀ. ਰਾਜ ਸਭਾ ਅਤੇ ਲੋਕਸਭਾ ਟੀ.ਵੀ. ਨੂੰ ਮਿਲਾ ਕੇ ਨਵਾਂ ਬਣਾਇਆ ਗਿਆ ਹੈ, ਜਿਸ ਵਿੱਚ ਸੰਸਦ ਅਤੇ ਉਸ ਦੇ ਸੈਸ਼ਨ ਨਾਲ ਜੁੜੀ ਜਾਣਕਾਰੀ ਦਿੱਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News