ਮੋਦੀ ਸਰਕਾਰ ਦਾ ਵੱਡਾ ਫੈਸਲਾ, ਹੁਣ ਨਿੱਜੀ ਡਾਟਾ ਚੋਰੀ ਕਰਨਾ ਹੋਵੇਗਾ ਕ੍ਰਾਈਮ
Wednesday, Dec 04, 2019 - 02:19 PM (IST)

ਨਵੀਂ ਦਿੱਲੀ—ਕੇਂਦਰੀ ਮੰਤਰੀ ਮੰਡਲ ਨੇ ਨਿੱਜੀ ਡਾਟਾ ਸੁਰੱਖਿਆ ਬਿੱਲ 2019 ਨੂੰ ਅੱਜ ਭਾਵ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਇਸ ਬਿੱਲ 'ਚ ਨਿੱਜੀ ਡਾਟੇ ਦੇ ਸੰਚਾਲਨ ਦੇ ਸੰਬੰਧ 'ਚ ਢਾਂਚਾ ਤਿਆਰ ਕਰਨ ਦੀ ਗੱਲ ਕੀਤੀ ਗਈ ਹੈ, ਜਿਸ 'ਚ ਜਨਤਿਕ ਅਤੇ ਨਿੱਜੀ ਸੰਸਥਾਵਾਂ ਦੇ ਅੰਕੜੇ ਵੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਅੱਜ ਖਤਮ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਸ ਸੰਬੰਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਜਾਵੇਡਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਬਿੱਲ ਸੰਸਦ ਦੇ ਵਰਤਮਾਨ ਸਰਦ ਰੁੱਤ ਸੈਸ਼ਨ 'ਚ ਵੀ ਪੇਸ਼ ਕੀਤਾ ਜਾਵੇਗਾ। ਇਸ ਬਿੱਲ 'ਚ ਨਿੱਜੀ ਡਾਟਾ ਚੋਰੀ ਕਰਨ, ਜਮ੍ਹਾਂ ਕਰਨ ਅਤੇ ਇਕੱਠਾ ਕਰਨ ਬਾਰੇ 'ਚ ਵਿਆਪਕ ਦਿਸ਼ਾ-ਨਿਰਦੇਸ਼ ਹੋਣ ਦੇ ਨਾਲ ਹੀ ਵਿਅਕਤੀਆਂ ਦੀ ਸਹਿਮਤੀ, ਸਜ਼ਾ, ਮੁਆਵਜ਼ਾ, ਚੋਣ ਜ਼ਾਬਤਾ ਅਤੇ ਉਸ ਨੂੰ ਲਾਗੂ ਕਰਨ ਦਾ ਮਾਡਲ ਦਾ ਵੀ ਜ਼ਿਕਰ ਹੋਵੇਗਾ। ਪਿਛਲੇ ਹਫਤੇ ਸੂਚਨਾ ਅਤੇ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਸੀ ਕਿ ਸਰਕਾਰ ਜਲਦ ਹੀ ਸੰਸਦ 'ਚ ਨਿੱਜੀ ਡਾਟੇ ਦੀ ਸੁਰੱਖਿਆ ਸੰਬੰਧੀ ਇੱਕ ਸੰਤੁਲਿਤ ਬਿੱਲ ਪੇਸ਼ ਕਰੇਗੀ।