ਰੇਲਵੇ ''ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਅੱਜ ਹੀ ਕਰੋ ਅਪਲਾਈ

Thursday, Jun 18, 2026 - 09:25 AM (IST)

ਰੇਲਵੇ ''ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਅੱਜ ਹੀ ਕਰੋ ਅਪਲਾਈ

ਵੈੱਬ ਡੈਸਕ- ਦੱਖਣ ਪੂਰਬ ਮੱਧ ਰੇਲਵੇ 'ਚ 1079 ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਦੇ ਅਧੀਨ ਫਿਟਰ, ਇਲੈਕਟ੍ਰੀਸ਼ੀਅਨ, ਵੈਲਡਰ, ਪਲੰਬਰ, ਵਾਇਰਮੈਨ, ਡੀਜ਼ਲ ਮੈਕੇਨਿਕ, ਸਟੇਨੋਗ੍ਰਾਫਰ ਅਤੇ ਹੋਰ ਅਹੁਦੇ ਭਰੇ ਜਾਣਗੇ। ਇਹ ਟਰੇਨਿੰਗ 1 ਸਾਲ ਲਈ ਦਿੱਤੀ ਜਾਵੇਗੀ। 

ਅਹੁਦਿਆਂ ਦਾ ਵੇਰਵਾ

ਕੁੱਲ 1079 ਅਹੁਦੇ ਭਰੇ ਜਾਣਗੇ। 

ਸਿੱਖਿਆ ਯੋਗਤਾ

ਉਮੀਦਵਾਰ 10ਵੀਂ ਪਾਸ ਹੋਣਾ ਚਾਹੀਦਾ ਅਤੇ ਉਸ ਕੋਲ ਸੰਬੰਧਤ ਖੇਤਰ 'ਚ ਆਈਟੀਆਈ ਦੀ ਡਿਗਰੀ ਹੋਣੀ ਚਾਹੀਦੀ ਹੈ। 

ਆਖਰੀ ਤਰੀਕ

ਉਮੀਦਵਾਰ 18 ਜੂਨ 2026 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ 24 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਉਮਰ 'ਚ ਛੋਟ ਦਿੱਤੀ ਜਾਵੇਗੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News