ਦੇਸ਼ ਨੂੰ ਬੇਰੁਜ਼ਗਾਰੀ ਅਤੇ ‘ਵੋਟ ਚੋਰੀ’ ਤੋਂ ਮੁਕਤ ਕਰਾਉਣਾ ਸਭ ਤੋਂ ਵੱਡੀ ਦੇਸ਼ ਭਗਤੀ : ਰਾਹੁਲ
Wednesday, Sep 24, 2025 - 07:56 AM (IST)

ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਬੇਰੁਜ਼ਗਾਰੀ ਤੇ ‘ਵੋਟ ਚੋਰੀ’ ਦਾ ਸਿੱਧਾ ਸਬੰਧ ਹੈ ਤੇ ਭਾਰਤ ਨੂੰ ਹੁਣ ਇਨ੍ਹਾਂ ਦੋਵਾਂ ਤੋਂ ਮੁਕਤ ਕਰਾਉਣਾ ਹੀ ਸਭ ਤੋਂ ਵੱਡੀ ਦੇਸ਼ ਭਗਤੀ ਹੈ। ਰਾਹੁਲ ਨੇ ਬਿਹਾਰ ਦੇ ਕੁਝ ਨੌਜਵਾਨਾਂ ’ਤੇ ਲਾਠੀਚਾਰਜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੈਰ ਕਰਨ ਨਾਲ ਸਬੰਧਤ ਵੱਖ-ਵੱਖ ਵੀਡੀਓਜ਼ ‘ਐਕਸ’ ’ਤੇ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਨੌਜਵਾਨ ਪੀੜ੍ਹੀ ਸਮਝ ਚੁੱਕੀ ਹੈ ਕਿ ਅਸਲੀ ਲੜਾਈ ਸਿਰਫ ਨੌਕਰੀਆਂ ਦੀ ਨਹੀਂ ਸਗੋਂ ‘ਵੋਟ ਚੋਰੀ’ ਖ਼ਿਲਾਫ਼ ਹੈ, ਕਿਉਂਕਿ ਜਦੋਂ ਤੱਕ ਚੋਣਾਂ ਚੋਰੀ ਹੁੰਦੀਆਂ ਰਹਿਣਗੀਆਂ, ਉਦੋਂ ਤੱਕ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਵੀ ਵਧਦੇ ਰਹਿਣਗੇ।
ਇਹ ਵੀ ਪੜ੍ਹੋ : 26 ਸਤੰਬਰ ਤੋਂ 5 ਅਕਤੂਬਰ ਤੱਕ ਛੁੱਟੀਆਂ 'ਤੇ ਲੱਗ ਗਈ ਰੋਕ
ਲੋਕ ਸਭਾ ਵਿਚ ਵਿਰੁੱਧ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਕੀਤਾ ਕਿ ਭਾਰਤ ਵਿਚ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਹੈ ਅਤੇ ਇਸਦਾ ਸਿੱਧਾ ਸਬੰਧ ‘ਵੋਟ ਚੋਰੀ’ ਨਾਲ ਹੈ। ਜਦੋਂ ਕੋਈ ਸਰਕਾਰ ਜਨਤਾ ਦਾ ਭਰੋਸਾ ਜਿੱਤ ਕੇ ਸੱਤਾ ਵਿਚ ਆਉਂਦੀ ਹੈ ਤਾਂ ਉਸਦੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦੇਣਾ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਚੋਣਾਂ ਇਮਾਨਦਾਰੀ ਨਾਲ ਨਹੀਂ ਜਿੱਤਦੀ ਅਤੇ ਉਹ ‘ਵੋਟ ਚੋਰੀ’ ਅਤੇ ਸੰਸਥਾਵਾਂ ਨੂੰ ਕੈਦ ਕਰ ਕੇ ਸੱਤਾ ਵਿਚ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ : 25 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ LPG ਗੈਸ ਕੁਨੈਕਸ਼ਨ, ਸਰਕਾਰ ਨੇ ਕਰ 'ਤਾ ਐਲਾਨ
ਉਨ੍ਹਾਂ ਕਿਹਾ ਕਿ ‘ਇਸੇ ਲਈ ਬੇਰੁਜ਼ਗਾਰੀ’ 45 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਚੁੱਕੀ ਹੈ। ਇਸੇ ਲਈ ਨੌਕਰੀਆਂ ਘਟ ਰਹੀਆਂ ਹਨ, ਭਰਤੀ ਪ੍ਰਕਿਰਿਆਵਾਂ ਢਹਿ-ਢੇਰੀ ਹੋ ਗਈਆਂ ਹਨ ਅਤੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ ਧੱਕਿਆ ਜਾ ਰਿਹਾ ਹੈ। ਇਸੇ ਲਈ ਹਰ ਪ੍ਰੀਖਿਆ ਪੇਪਰ ਲੀਕ ਅਤੇ ਹਰ ਭਰਤੀ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਨਾਲ ਜੁੜੀ ਰਹਿੰਦੀ ਹੈ। ਕਾਂਗਰਸ ਨੇਤਾ ਨੇ ਦੋਸ਼ ਲਗਾਇਆ ਕਿ ਦੇਸ਼ ਦੇ ਨੌਜਵਾਨ ਸਖ਼ਤ ਮਿਹਨਤ ਕਰਦੇ ਹਨ, ਸੁਫ਼ਨੇ ਦੇਖਦੇ ਹਨ ਅਤੇ ਆਪਣੇ ਭਵਿੱਖ ਲਈ ਸੰਘਰਸ਼ ਕਰਦੇ ਹਨ ਪਰ ਮੋਦੀ ਜੀ ਸਿਰਫ਼ ਆਪਣੇ ਪੀ. ਆਰ., ‘ਸੈਲੀਬ੍ਰਿਟੀਜ਼’ ਤੋਂ ਆਪਣੀ ਪ੍ਰਸ਼ੰਸਾ ਕਰਵਾਉਣ ਅਤੇ ਅਰਬਪਤੀਆਂ ਦੇ ਮੁਨਾਫ਼ੇ ਵਿਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।