ਮੋਦੀ ਦੀ ਅਗਵਾਈ ਹੇਠ ਭਾਰਤ 2047 ’ਚ ਦੁਨੀਆ ਦੀ ਨੰਬਰ ਇਕ ਜਾਂ ਦੋ ਅਰਥਵਿਵਸਥਾ ਬਣੇਗਾ : ਨਾਇਡੂ
Saturday, Jan 18, 2025 - 06:56 PM (IST)

ਅਮਰਾਵਤੀ (ਏਜੰਸੀ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਹੈ ਕਿ ਸੂਬੇ ਦੇ ਵਿਕਾਸ ਲਈ ‘ਡਬਲ ਇੰਜਣ’ ਦੀ ਸਰਕਾਰ ਜ਼ਰੂਰੀ ਹੈ ਤੇ ਕਿਹਾ ਕਿ ਦੇਸ਼ ਉਨ੍ਹਾਂ ਦੀ ਅਗਵਾਈ ਹੇਠ ਤਰੱਕੀ ਕਰਦਾ ਹੋਇਆ 2047 ’ਚ ਦੁਨੀਆ ਦੀ ਨੰਬਰ ਇਕ ਜਾਂ ਦੋ ਅਰਥਵਿਵਸਥਾ ਬਣ ਜਾਏਗਾ। ਨਾਇਡੂ ਨੇ ਸ਼ਨੀਵਾਰ ਕਡੱਪਾ ਜ਼ਿਲੇ ਦੇ ਮਾਇਡੂਕੁਰ ਵਿਖੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ’ਚ ਰਾਸ਼ਟਰੀ ਜਮਹੂਰੀ ਗੱਠਜੋੜ ਵੱਲੋਂ ਲੋਕ ਸਭਾ ਦੀਆਂ ਜਿੱਤੀਆਂ ਗਈਆਂ ਕੁੱਲ 25 ਸੀਟਾਂ ’ਚੋਂ 21 ਸੀਟਾਂ ਸੰਜੀਵਨੀ ਵਰਗੀਆਂ ਹਨ।
ਇਹ ਵੀ ਪੜ੍ਹੋ: ਮਹਾਕੁੰਭ: ਕਰੋ 7 ਕਰੋੜ ਤੋਂ ਵੱਧ ਰੁਦਰਾਕਸ਼ ਨਾਲ ਬਣੇ 12 ਜੋਤਿਰਲਿੰਗਾਂ ਦੇ ਦਰਸ਼ਨ
ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼ ਵਿੱਤੀ ਪੱਖੋਂ ਵੈਂਟੀਲੇਟਰ ’ਤੇ ਹੈ ਤੇ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੀ ਜਾਣ ਵਾਲੀ ‘ਆਕਸੀਜਨ’ ’ਤੇ ਗੁਜ਼ਾਰਾ ਕਰ ਰਿਹਾ ਹੈ। ਤੇਲਗੂ ਦੇਸ਼ਮ ਪਾਰਟੀ ਦੇ ਸੁਪਰੀਮੋ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ਕਰੋੜ ਮੈਂਬਰਾਂ ਵਾਲੀ ਇਕ ਖੇਤਰੀ ਪਾਰਟੀ ਹੈ ਪਰ ਇਸ ਨੇ ਹਮੇਸ਼ਾ ਇਕ ਰਾਸ਼ਟਰੀ ਦ੍ਰਿਸ਼ਟੀਕੋਣ ਤੋਂ ਕੰਮ ਕੀਤਾ ਹੈ। ਅਸੀਂ 2014 ਤੋਂ 2019 ਦਰਮਿਆਨ ਐੱਨ. ਡੀ. ਏ. ਨਾਲ ਕੰਮ ਕੀਤਾ ਹੈ। ਵਿਕਾਸ ਨੂੰ ਸੂਬੇ ਤੇ ਕੇਂਦਰ ਦੋਵਾਂ ਪੱਧਰਾਂ ’ਤੇ ਡਬਲ ਇੰਜਣ ਵਾਲੀਆਂ ਸਰਕਾਰਾਂ ਨਾਲ ਹੀ ਯਕੀਨੀ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਪੂਰੇ ਦੇਸ਼ 'ਚ ਲਗਾਇਆ ਗਿਆ ਰਾਤ ਦਾ ਕਰਫਿਊ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8