ਦੂਜੇ ਵਿਆਹ ਲਈ ਜ਼ਿੱਦ ''ਤੇ ਅੜਿਆ ਚਾਚਾ, ਭਤੀਜੇ ਨੇ ਕਰਵਾ ''ਤਾ ਕਤਲ

Wednesday, Oct 02, 2024 - 04:27 PM (IST)

ਦੂਜੇ ਵਿਆਹ ਲਈ ਜ਼ਿੱਦ ''ਤੇ ਅੜਿਆ ਚਾਚਾ, ਭਤੀਜੇ ਨੇ ਕਰਵਾ ''ਤਾ ਕਤਲ

ਨਵੀਂ ਦਿੱਲੀ- ਦਿੱਲੀ 'ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੀ ਜੇ. ਜੇ. ਕਾਲੋਨੀ ’ਚ 26 ਸਤੰਬਰ ਨੂੰ ਇਕ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲਾ ਖੁਦ ਉਸ ਦਾ ਸਕਾ ਭਤੀਜਾ ਨਿਕਲਿਆ। ਪੁਲਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਕਤਲ ਦਾ ਕਾਰਨ ਮ੍ਰਿਤਕ ਵੱਲੋਂ ਦੂਜੇ ਵਿਆਹ ਲਈ ਜ਼ਿੱਦ ’ਤੇ ਅੜੇ ਰਹਿਣਾ ਸੀ। 

ਦਰਅਸਲ ਚਾਚਾ ਇਹ ਵੀ ਚਾਹੁੰਦਾ ਸੀ ਕਿ ਉਹ ਆਪਣੀ ਪ੍ਰੇਮਿਕਾ ਨੂੰ ਘਰ ਸੱਦੇ, ਜਿਸ ਤੋਂ ਭਤੀਜਾ ਇੰਨਾ ਨਾਰਾਜ਼ ਹੋ ਗਿਆ ਉਸ ਨੇ ਕਿਰਾਏ ਦੇ ਕਾਤਲ ਸੱਦ ਕੇ ਚਾਚੇ ਦਾ ਕਤਲ ਕਰਵਾ ਦਿੱਤਾ। ਪੁਲਸ ਨੇ ਮੁਲਜ਼ਮ 20 ਸਾਲਾ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕਾਤਲ ਨੂੰ ਅੰਜਾਮ ਦੇਣ ਵਾਲੇ ਕਿਰਾਏ ਦੇ ਕਾਤਲਾਂ ਨੂੰ ਵੀ ਫੜ ਲਿਆ ਹੈ। ਇਸ ਘਟਨਾ ਮਗਰੋਂ ਕਾਲੋਨੀ ਵਿਚ ਸਨਸਨੀ ਫੈਲ ਗਈ ਹੈ। 


author

Tanu

Content Editor

Related News