ਸ਼੍ਰੀਨਗਰ ''ਚ ਅੱਤਵਾਦੀਆਂ ਨਾਲ ਮੁਕਾਬਲੇ ''ਚ ਸ਼ਹੀਦ ਹੋਇਆ ਊਨਾ ਦਾ ਜਵਾਨ

Wednesday, Jul 24, 2024 - 10:24 PM (IST)

ਊਨਾ (ਸੁਰਿੰਦਰ) : ਊਨਾ ਜ਼ਿਲ੍ਹੇ ਦੇ ਬੰਗਾਨਾ ਉਪ ਮੰਡਲ ਦਾ ਫ਼ੌਜੀ ਨਾਇਕ (ਗਨਰ) ਦਿਲਾਵਰ ਖਾਨ ਬੁੱਧਵਾਰ ਤੜਕੇ ਸ਼੍ਰੀਨਗਰ ਨੇੜੇ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋ ਗਿਆ। 28 ਸਾਲਾ ਦਿਲਾਵਰ ਵਾਸੀ ਘਰਵਾਸਦਾ, ਬੰਗਾਨਾ ਦੀ ਮ੍ਰਿਤਕ ਦੇਹ 25 ਜੁਲਾਈ ਦਿਨ ਵੀਰਵਾਰ ਨੂੰ ਦੁਪਹਿਰ 2 ਵਜੇ ਦੇ ਕਰੀਬ ਉਸ ਦੇ ਜੱਦੀ ਪਿੰਡ ਲਿਆਂਦੀ ਜਾਵੇਗੀ। ਇਹ ਜਾਣਕਾਰੀ ਸੈਨਿਕ ਭਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਕਾਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵੀਰਵਾਰ (25 ਜੁਲਾਈ) ਨੂੰ ਸ਼ਹੀਦ ਦਿਲਾਵਰ ਖਾਨ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਘਰਵਾਸਦਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਮਾਰਚ 1996 ਵਿਚ ਪੈਦਾ ਹੋਏ ਦਿਲਾਵਰ 20 ਦਸੰਬਰ 2014 ਨੂੰ ਫ਼ੌਜ ਵਿਚ ਭਰਤੀ ਹੋਏ ਸਨ।

ਮੁੱਖ ਮੰਤਰੀ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ 
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ, ਸਮੁੱਚੀ ਕੈਬਨਿਟ, ਕੁਟਲਹਾਰ ਦੇ ਵਿਧਾਇਕ ਵਿਵੇਕ ਸ਼ਰਮਾ, ਊਨਾ ਦੇ ਡਿਪਟੀ ਕਮਿਸ਼ਨਰ ਜਤਿਨ ਲਾਲ ਅਤੇ ਊਨਾ ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਨੇ ਬਹਾਦਰ ਸਿਪਾਹੀ ਦਿਲਾਵਰ ਖਾਨ ਦੀ ਸ਼ਹਾਦਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬੇ ਦੇ ਸਾਰੇ ਲੋਕਾਂ ਲਈ ਬੇਹੱਦ ਦੁੱਖ ਦਾ ਪਲ ਹੈ ਕਿਉਂਕਿ ਅਸੀਂ ਸੂਬੇ ਦੇ ਪੁੱਤਰ ਨੂੰ ਗੁਆ ਦਿੱਤਾ ਹੈ। ਭਾਰਤ ਮਾਤਾ ਦੀ ਰੱਖਿਆ ਕਰਦੇ ਹੋਏ ਅੱਤਵਾਦ ਵਿਰੁੱਧ ਉਨ੍ਹਾਂ ਦੀ ਮਹਾਨ ਕੁਰਬਾਨੀ ਵਿਅਰਥ ਨਹੀਂ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News