ਸੰਯੁਕਤ ਰਾਸ਼ਟਰ ਦੀ ਰਿਪੋਰਟ ’ਚ ਚਿਤਾਵਨੀ, 2025 ਤੱਕ ਭਾਰਤ ’ਚ ਧਰਤੀ ਹੇਠਲੇ ਪਾਣੀ ਦੀ ਹੋ ਸਕਦੀ ਹੈ ਕਮੀ
Friday, Oct 27, 2023 - 03:29 PM (IST)
ਨਵੀਂ ਦਿੱਲੀ (ਭਾਸ਼ਾ)– ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ ਅਨੁਸਾਰ ਭਾਰਤ ’ਚ ਸਿੰਧੂ-ਗੰਗਾ ਦੇ ਮੈਦਾਨ ਦੇ ਕੁਝ ਖੇਤਰ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੀ ਕਮੀ ਦੇ ਖ਼ਤਰਨਾਕ ਬਿੰਦੂ ਨੂੰ ਪਾਰ ਕਰ ਚੁੱਕੇ ਹਨ ਅਤੇ ਪੂਰੇ ਉੱਤਰ-ਪੱਛਮੀ ਖੇਤਰ ’ਚ ਸਾਲ 2025 ਤੱਕ ਧਰਤੀ ਹੇਠਲੇ ਪਾਣੀ ਦੀ ਘੱਟ ਉਪਲਬਧਤਾ ਇਕ ਗੰਭੀਰ ਸੰਕਟ ਬਣ ਸਕਦਾ ਹੈ। ਇੰਟਰਕਨੈਕਟਿਡ ਡਿਜ਼ਾਸਟਰ ਰਿਸਕ ਰਿਪੋਰਟ 2023 ਸਿਰਲੇਖ ਨਾਲ ਸੰਯੁਕਤ ਰਾਸ਼ਟਰ ਯੂਨੀਵਰਸਿਟੀ-ਵਾਤਾਵਰਨ ਅਤੇ ਮਨੁੱਖੀ ਸੁਰੱਖਿਆ ਇੰਸਟੀਚਿਊਟ (ਯੂ. ਐੱਨ. ਯੂ.-ਈ. ਐੱਚ. ਐੱਸ.) ਵਲੋਂ ਪ੍ਰਕਾਸ਼ਿਤ ਰਿਪੋਰਟ ਇਸ ਗੱਲ ’ਤੇ ਰੌਸ਼ਨੀ ਪਾਉਂਦੀ ਹੈ ਕਿ ਦੁਨੀਆ ਵਾਤਾਵਰਣ ਰੂਪ ਤੋਂ 6 ਮਹੱਤਵਪੂਰਨ ਬਿੰਦੂਆਂ ਦੇ ਨੇੜੇ ਪਹੁੰਚ ਰਹੀ ਹੈ- ਤੇਜ਼ੀ ਨਾਲ ਖ਼ਤਮ ਹੋਣ, ਧਰਤੀ ਹੇਠਲੇ ਪਾਣੀ ਦੀ ਕਮੀ, ਪਹਾੜੀ ਗਲੇਸ਼ੀਅਰਾਂ ਦਾ ਪਿਘਲਣਾ, ਪੁਲਾੜ ਦਾ ਮਲਬਾ, ਨਾ-ਸਹਿਣਯੋਗ ਗਰਮੀ ਅਤੇ ਅਨਿਸ਼ਚਿਤ ਭਵਿੱਖ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ’ਚ 8 ਸਾਬਕਾ ਭਾਰਤੀ ਸਮੁੰਦਰੀ ਫ਼ੌਜੀਆਂ ਨੂੰ ਮੌਤ ਦੀ ਸਜ਼ਾ, ਲੱਗਾ ਸੀ ਇਹ ਦੋਸ਼
ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਧਰਤੀ ਹੇਠਲੇ ਜਲ ਸ੍ਰੋਤ ਖੁਦ ਆਪਣੇ ਚਰਮ ਬਿੰਦੂ ’ਤੇ ਪਹੁੰਚ ਰਹੇ ਹਨ। ਦੁਨੀਆ ਦੇ ਅੱਧੇ ਤੋਂ ਵੱਧ ਪ੍ਰਮੁੱਖ ਧਰਤੀ ਹੇਠਲੇ ਜਲ ਸ੍ਰੋਤ ਕੁਦਰਤੀ ਤੌਰ ’ਤੇ ਫਿਰ ਤੋਂ ਭਰਨ ਦੀ ਬਜਾਏ ਤੇਜ਼ੀ ਨਾਲ ਘੱਟ ਹੋ ਰਹੇ ਹਨ। ਖੂਹਾਂ ’ਚ ਜਿਸ ਧਰਤੀ ਹੇਠਲੇ ਜਲ ਸ੍ਰੋਤ ਤੋਂ ਪਾਣੀ ਆਉਂਦਾ ਹੈ, ਜੇ ਪਾਣੀ ਉਸ ਪੱਧਰ ਤੋਂ ਹੇਠਾਂ ਚਲਾ ਜਾਂਦਾ ਹੈ ਤਾਂ ਕਿਸਾਨ ਪਾਣੀ ਤੱਕ ਪਹੁੰਚ ਗੁਆ ਸਕਦੇ ਹਨ, ਜਿਸ ਨਾਲ ਸੰਪੂਰਨ ਖੁਰਾਕ ਉਤਪਾਦਨ ਪ੍ਰਣਾਲੀਆਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਪਾਣੀ ਦੇ ਲੋੜੀਂਦੀ ਮਾਤਰਾ ’ਚ ਨਾ ਹੋਣ ਦੀ ਹਾਲਤ ’ਚ ਅਕਸਰ ਖੇਤੀ ਲਈ ਲਗਭਗ 70 ਫੀਸਦੀ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਦੀ ਵਰਤੋਂ ਕੀਤੀ ਜਾਂਦੀ ਹੈ। ਸੋਕੇ ਕਾਰਨ ਹੋਣ ਵਾਲੇ ਖੇਤੀ ਦੇ ਨੁਕਸਾਨ ਨੂੰ ਘੱਟ ਕਰਨ ’ਚ ਇਹ ਧਰਤੀ ਹੇਠਲਾ ਪਾਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਲਵਾਯੂ ਤਬਦੀਲੀ ਦੇ ਕਾਰਨ ਇਹ ਚੁਣੌਤੀ ਹੋਰ ਵੀ ਬਦਤਰ ਹੋਣ ਦਾ ਖਦਸ਼ਾ ਹੈ। ਸਾਊਦੀ ਅਰਬ ਵਰਗੇ ਕੁਝ ਦੇਸ਼ ਪਹਿਲਾਂ ਹੀ ਧਰਤੀ ਹੇਠਲੇ ਪਾਣੀ ਦੇ ਜੋਖਿਮ ਭਰਪੂਰ ਚਰਮ ਬਿੰਦੂ ਨੂੰ ਪਾਰ ਕਰ ਚੁੱਕੇ ਹਨ ਜਦਕਿ ਭਾਰਤ ਸਮੇਤ ਹੋਰ ਦੇਸ਼ ਇਸ ਤੋਂ ਜ਼ਿਆਦਾ ਦੂਰ ਨਹੀਂ ਹਨ।
ਇਹ ਵੀ ਪੜ੍ਹੋ: ਗੁਆਂਢੀ ਘੱਟ ਰੇਟ ’ਤੇ ਵੇਚ ਰਿਹਾ ਸੀ ਸਬਜ਼ੀ, ਵਜ੍ਹਾ ਪੁੱਛਣ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ
ਭਾਰਤ ਦੁਨੀਆ ’ਚ ਧਰਤੀ ਹੇਠਲੇ ਪਾਣੀ ਦਾ ਸਭ ਤੋਂ ਵੱਡਾ ਖ਼ਪਤਕਾਰ
ਰਿਪੋਰਟ ’ਚ ਕਿਹਾ ਗਿਆ ਹੈ, ‘ਭਾਰਤ ਦੁਨੀਆ ’ਚ ਧਰਤੀ ਹੇਠਲੇ ਪਾਣੀ ਦਾ ਸਭ ਤੋਂ ਵੱਡਾ ਖ਼ਪਤਕਾਰ ਹੈ, ਜੋ ਅਮਰੀਕਾ ਅਤੇ ਚੀਨ ਦੇ ਸਾਂਝੇ ਇਸਤੇਮਾਲ ਨਾਲੋਂ ਜ਼ਿਆਦਾ ਹੈ। ਭਾਰਤ ਦਾ ਉੱਤਰ-ਪੱਛਮੀ ਖੇਤਰ ਦੇਸ਼ ਦੀ ਵਧਦੀ 1.4 ਅਰਬ ਆਬਾਦੀ ਲਈ ‘ਰੋਟੀ ਦੀ ਟੋਕਰੀ’ ਦੇ ਰੂਪ ’ਚ ਕੰਮ ਕਰਦਾ ਹੈ, ਜਿਸ ’ਚ ਪੰਜਾਬ ਅਤੇ ਹਰਿਆਣਾ ਸੂਬੇ ਦੇਸ਼ ’ਚ ਚਾਵਲ ਦੇ ਉਤਪਾਦਨ ਦਾ 50 ਫ਼ੀਸਦੀ ਅਤੇ 85 ਫ਼ੀਸਦੀ ਕਣਕ ਦਾ ਉਤਪਾਦਨ ਕਰਦੇ ਹਨ।’ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੰਜਾਬ ’ਚ 78 ਫ਼ੀਸਦੀ ਖੂਹਾਂ ਦਾ ਬੇਹੱਦ ਜ਼ਿਆਦਾ ਇਸਤੇਮਾਲ ਕੀਤਾ ਜਾ ਚੁੱਕਾ ਹੈ ਅਤੇ ਪੂਰੇ ਉੱਤਰ-ਪੱਛਮੀ ਖੇਤਰ ’ਚ 2025 ਤੱਕ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਬੇਹੱਦ ਗੰਭੀਰ ਢੰਗ ਨਾਲ ਘੱਟ ਹੋਣ ਦਾ ਅਨੁਮਾਨ ਹੈ।
ਇਹ ਵੀ ਪੜ੍ਹੋ: ਇਮਰਾਨ ਦੀ ਨਵਾਜ਼ ਸ਼ਰੀਫ ਨੂੰ ਚੁਣੌਤੀ, ਜਿੱਥੋਂ ਚੋਣ ਲੜੋਗੇ, ਮੈਂ ਵੀ ਉੱਥੋਂ ਹੀ ਲੜਾਂਗਾ (ਵੀਡੀਓ)
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।