UIDAI 'ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਵੇਰਵੇ
Tuesday, Dec 03, 2024 - 09:47 AM (IST)
ਨਵੀਂ ਦਿੱਲੀ- ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਯੂਆਈਡੀਏਆਈ ਨੇ ਹੈਦਰਾਬਾਦ ਖੇਤਰੀ ਦਫ਼ਤਰ ਡਿਪਟੀ ਡਾਇਰੈਕਟਰ ਅਤੇ ਸੀਨੀਅਰ ਅਕਾਊਂਟ ਅਫ਼ਸਰ ਦੇ ਅਹੁਦਿਆਂ ਲਈ ਭਰਤੀਆਂ ਕੱਢੀਆਂ ਹਨ।
ਆਖ਼ਰੀ ਤਾਰੀਖ਼
ਉਮੀਦਵਾਰ 24 ਦਸੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 56 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਸਿੱਖਿਆ ਯੋਗਤਾ
ਉਮੀਦਵਾਰ ਚਾਰਟਰਡ ਅਕਾਊਂਟੈਂਟ, ਕਾਸਟ ਅਕਾਊਂਟੈਂਟ, ਐੱਮਬੀਏ (ਵਿੱਤ) ਹੋਣੇ ਚਾਹੀਦੇ। ਨਾਲ ਹੀ ਘੱਟੋ-ਘੱਟ 5 ਸਾਲ ਦੀ ਸਰਕਾਰੀ ਸੇਵਾ 'ਚ ਕੰਮ ਕਰਨ ਦਾ ਅਨੁਭਵ ਹੋਣਾ ਚਾਹੀਦਾ।
ਤਨਖਾਹ
ਡਿਪਟੀ ਡਾਇਰੈਕਟਰ ਨੂੰ ਮਹੀਨਾਵਾਰ 67,700 ਰੁਪਏ ਤੋਂ ਲੈ ਕੇ 2,08,700 ਰੁਪਏ ਤੱਕ (ਲੇਵਲ-11, 7ਵੇਂ ਤਨਖਾਹ ਕਮਿਸ਼ਨ ਅਨੁਸਾਰ)
ਸੀਨੀਅਰ ਅਕਾਊਂਟ ਅਫ਼ਸਰ ਨੂੰ ਮਹੀਨਾਵਾਰ ਤਨਖਾਹ 56,100 ਰੁਪਏ ਤੋਂ ਲੈ ਕੇ 1,77,500 ਰੁਪਏ ਤੱਕ (ਲੇਵਲ-10, 7ਵੇਂ ਤਨਖਾਹ ਕਮਿਸ਼ਨ ਅਨੁਸਾਰ)
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।