Udhampur Railway Station ਦਾ ਕੇਂਦਰ ਸਰਕਾਰ ਨੇ ਬਦਲਿਆ ਨਾਮ, ਪੁਲਵਾਮਾ ਦੇ ਸ਼ਹੀਦ ਨਾਲ ਹੋਵੇਗੀ ਪਛਾਣ

Friday, Sep 08, 2023 - 10:47 AM (IST)

Udhampur Railway Station ਦਾ ਕੇਂਦਰ ਸਰਕਾਰ ਨੇ ਬਦਲਿਆ ਨਾਮ, ਪੁਲਵਾਮਾ ਦੇ ਸ਼ਹੀਦ ਨਾਲ ਹੋਵੇਗੀ ਪਛਾਣ

ਜੰਮੂ - ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ ਰੱਖਿਆ ਜਾਵੇਗਾ। ਡਾ.ਸਿੰਘ ਨੇ ਐਕਸ (ਟਵਿੱਟਰ) 'ਤੇ ਲਿਖਿਆ ਕਿ ਜਨਮ ਅਸ਼ਟਮੀ 'ਤੇ ਊਧਮਪੁਰ ਦੀ ਤਰਫੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ! ਸਾਡੀ ਬੇਨਤੀ 'ਤੇ, ਭਾਰਤ ਸਰਕਾਰ ਨੇ ਊਧਮਪੁਰ ਰੇਲਵੇ ਸਟੇਸ਼ਨ ਦਾ ਨਾਮ 'ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਰੇਲਵੇ ਸਟੇਸ਼ਨ' ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

ਇਹ ਵੀ ਪੜ੍ਹੋ :  ਬ੍ਰਿਟੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਦੀਵਾਲੀਆ ਘੋਸ਼ਿਤ, ਜਾਣੋ ਕਿਵੇਂ ਵਿਗੜੀ ਆਰਥਿਕ ਸਿਹਤ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਰੂਰੀ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨ ਲਈ ਜੰਮੂ-ਕਸ਼ਮੀਰ ਸਰਕਾਰ ਨੂੰ ਪੱਤਰ ਭੇਜਿਆ ਗਿਆ ਹੈ। ਤੁਸ਼ਾਰ ਮਹਾਜਨ ਟਰੱਸਟ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਕੈਪਟਨ ਤੁਸ਼ਾਰ ਦੇ ਨਾਂ 'ਤੇ ਊਧਮਪੁਰ ਰੇਲਵੇ ਸਟੇਸ਼ਨ ਨੂੰ ਮਨਜ਼ੂਰੀ ਦੇਣ ਲਈ ਅਸੀਂ ਸ੍ਰੀ ਮੋਦੀ, ਡਾ: ਸਿੰਘ ਅਤੇ ਸਥਾਨਕ ਭਾਜਪਾ ਆਗੂਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ |

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆਏ ਲੋਕ, ਕਿਹਾ 'ਸਾਨੂੰ ਭਾਰਤ ਜਾਣ ਦਿਓ'

ਇਹ ਊਧਮਪੁਰ ਦੀ ਲੰਬੇ ਸਮੇਂ ਤੋਂ ਮੰਗ ਸੀ। ਅਸੀਂ ਡਾ: ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜ਼ਿਕਰਯੋਗ ਹੈ ਕਿ ਫ਼ਰਵਰੀ 2016 ਵਿਚ ਪੁਲਵਾਮਾ ਜ਼ਿਲ੍ਹੇ ਵਿਚ ਜੰਮੂ-ਕਸ਼ਮੀਰ ਦੇ ਉੱਦਮੀ ਵਿਕਾਸ ਸੰਸਥਾਨ (ਜੇ.ਕੇ.ਈ.ਡੀ.ਆਈ.) 'ਤੇ ਹੋਏ ਅੱਤਵਾਦੀ ਹਮਲੇ ਵਿਚ 9 ਪੈਰਾ (ਭਾਰਤੀ ਸੈਨਾ ਦੇ ਵਿਸ਼ੇਸ਼ ਬਲ) ਦੇ ਅਧਿਕਾਰੀ ਕੈਪਟਨ ਤੁਸ਼ਾਰ ਮਹਾਜਨ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਸੀ ਅਤੇ ਫ਼ੌਜ ਦੇ ਹੋਰ ਜਵਾਨਾਂ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ।

ਇਹ ਵੀ ਪੜ੍ਹੋ : Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Harinder Kaur

Content Editor

Related News