NRC ਦਾ ਅਸਰ ਸਾਰੇ ਧਰਮਾਂ ''ਤੇ ਪਵੇਗਾ, ਇਸ ਨੂੰ ਲਾਗੂ ਨਹੀਂ ਹੋਣ ਦਿਆਂਗੇ: ਠਾਕਰੇ

Wednesday, Feb 05, 2020 - 04:56 PM (IST)

NRC ਦਾ ਅਸਰ ਸਾਰੇ ਧਰਮਾਂ ''ਤੇ ਪਵੇਗਾ, ਇਸ ਨੂੰ ਲਾਗੂ ਨਹੀਂ ਹੋਣ ਦਿਆਂਗੇ: ਠਾਕਰੇ

ਮੁੰਬਈ—ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀ.ਏ.ਏ) ਤੋਂ ਡਰਨ ਦੀ ਲੋੜ ਨਹੀਂ ਪਰ ਨਾਲ ਹੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਪ੍ਰਸਤਾਵਿਤ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ ਨੂੰ ਲਾਗੂ ਨਹੀਂ ਹੋਣ ਦੇਵੇਗੀ ਕਿਉਂਕਿ ਇਸਦਾ ਅਸਰ ਸਾਰੇ ਧਰਮਾਂ 'ਤੇ ਪਵੇਗਾ। ਮੁੱਖ ਮੰਤਰੀ ਪਾਰਟੀ ਦੇ ਮੁੱਖ ਸਕੱਤਰ 'ਸਾਮਨਾ' 'ਚ ਆਪਣੀ ਤੀਸਰੀ ਇੰਟਰਵਿਊ 'ਚ ਕਿਹਾ ਕਿ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਸ਼ਰਨਾਰਥੀਆਂ ਨੂੰ ਦੇਸ਼ 'ਚੋਂ ਬਾਹਰ ਕੱਢਣਾ ਸ਼ਿਵ ਸੈਨਾ ਦੀ ਪੁਰਾਣੀ ਮੰਗ ਰਹੀ ਹੈ। ਸ਼ਿਵ ਸੈਨਾ ਮੁਖੀ ਨੇ ਕਿਹਾ, 'ਮੈਂ ਵਿਸ਼ਵਾਸ਼ ਦੇ ਨਾਲ ਕਹਿ ਸਕਦਾ ਹਾਂ ਕਿ ਸੀ.ਏ.ਏ ਪਾਰਟੀ ਨਾਗਰਿਕਾਂ ਨੂੰ ਦੇਸ਼ 'ਚੋਂ ਬਾਹਰ ਕੱਢਣ ਲਈ ਨਹੀਂ ਹੈ ਪਰ ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਦਾ ਅਸਰ ਹਿੰਦੂਆਂ 'ਤੇ ਵੀ ਪਵੇਗਾ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਗੁਆਂਢੀ ਦੇਸ਼ਾਂ ਦੇ ਘੱਟ ਗਿਣਤੀਆਂ ਦੀ ਗਿਣਤੀ ਜਾਣਨ ਦਾ ਅਧਿਕਾਰ ਹੈ, ਜਿਨ੍ਹਾਂ ਨੇ ਆਪਣੇ ਦੇਸ਼ 'ਚੋਂ ਸਤਾਏ ਜਾਣ ਦੇ ਬਾਅਦ ਭਾਰਤੀ ਨਾਗਰਿਕਤਾ ਲਈ ਅਰਜ਼ੀਆਂ ਦਿੱਤੀਆਂ। ਉਨ੍ਹਾਂ ਨੇ ਇਹ ਵੀ ਕਿਹਾ ਕਿ,''ਜਦੋਂ ਉਹ ਇੱਥੇ ਆਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਮਕਾਨ ਮਿਲਣਗੇ? ਉਨ੍ਹਾਂ ਦੇ ਬੱਚਿਆਂ ਦੇ ਰੋਜ਼ਗਾਰ ਅਤੇ ਸਿੱਖਿਆ ਦਾ ਕੀ? ਕੀ ਇਹ ਸਾਰੇ ਮੁੱਦੇ ਮਹੱਤਵਪੂਰਨ ਹਨ ਅਤੇ ਸਾਨੂੰ ਜਾਣਨ ਦਾ ਅਧਿਕਾਰ ਹੈ। ਦੱਸਣਯੋਗ ਹੈ ਕਿ ਰਾਜ ਠਾਕਰੇ 9 ਫਰਵਰੀ ਨੂੰ ਮੁੰਬਈ 'ਚ ਸੀ.ਏ.ਏ ਅਤੇ ਐੱਨ.ਆਰ.ਸੀ ਦੇ ਸਮਰਥਨ 'ਚ ਰੈਲੀ ਕਰਨ ਜਾ ਰਹੇ ਹਨ।


author

Iqbalkaur

Content Editor

Related News