ਊਧਵ ਠਾਕਰੇ ਹਸਪਤਾਲ ''ਚ ਦਾਖ਼ਲ
Monday, Oct 14, 2024 - 04:02 PM (IST)
ਮੁੰਬਈ- ਸ਼ਿਵ ਸੈਨਾ (UBT) ਮੁਖੀ ਅਤੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੂੰ ਜਾਂਚ ਲਈ ਮੁੰਬਈ ਦੇ ਰਿਲਾਇੰਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਠਾਕਰੇ ਨੂੰ ਦਿਲ ਦਾ ਰੋਗ ਹੈ ਅਤੇ ਉਨ੍ਹਾਂ ਦੇ ਦਿਲ ਧਮਨੀਆਂ 'ਚ ਰੁਕਾਵਟਾਂ ਦੀ ਪਛਾਣ ਲਈ ਟੈਸਟ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਠਾਕਰੇ ਦੀ ਐਂਜੀਓਗ੍ਰਾਫੀ ਹੋਣ ਦੀ ਸੰਭਾਵਨਾ ਹੈ।
ਐਂਜੀਓਗ੍ਰਾਫੀ ਕੀ ਹੈ?
ਐਂਜੀਓਗ੍ਰਾਫੀ ਇਕ ਮੈਡੀਕਲ ਪ੍ਰਕਿਰਿਆ ਹੈ ਜੋ ਖ਼ੂਨ ਦੀਆਂ ਧਮਨੀਆਂ ਅਤੇ ਨਸਾਂ ਦੀ ਜਾਂਚ ਕਰਨ ਲਈ ਵਰਤੀ ਜਾਂਦੀ ਹੈ। ਇਹ ਪ੍ਰਕਿਰਿਆ ਦਿਲ ਦੇ ਰੋਗਾਂ, ਖ਼ੂਨ ਦਾ ਥੱਕਾ ਬਣਨਾ ਅਤੇ ਹੋਰ ਸਮੱਸਿਆਵਾ ਦੀ ਪਛਾਣ ਕਰਨ ਵਿਚ ਮਦਦ ਕਰਦੀ ਹੈ। ਐਂਜੀਓਗ੍ਰਾਫੀ ਦਾ ਉਦੇਸ਼ ਖ਼ੂਨ ਦੀਆਂ ਧਮਨੀਆਂ ਵਿਚ ਰੁਕਾਵਟਾਂ ਦੀ ਪਛਾਣ ਕਰਨਾ ਹੈ।