ਮੋਦੀ ਦੇ ਨਹੀਂ ਆਮ ਲੋਕਾਂ ਦੇ ਸੁਪਨਿਆਂ ਲਈ ਲੜ ਰਿਹਾ ਹਾਂ: ਊਧਵ ਠਾਕਰੇ

Monday, Jul 23, 2018 - 12:55 PM (IST)

ਮੋਦੀ ਦੇ ਨਹੀਂ ਆਮ ਲੋਕਾਂ ਦੇ ਸੁਪਨਿਆਂ ਲਈ ਲੜ ਰਿਹਾ ਹਾਂ: ਊਧਵ ਠਾਕਰੇ

ਨਵੀਂ ਦਿੱਲੀ— ਸ਼ਿਵਸੈਨਾ ਮੁਖੀ ਊਧਵ ਠਾਕਰੇ ਨੇ ਮੁੱਖ ਪੱਤਰ ਰਾਹੀਂ ਇਕ ਵਾਰ ਫਿਰ ਪੀ. ਐੱਮ. ਮੋਦੀ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਉਹ ਮੋਦੀ ਦੇ ਸੁਪਨਿਆਂ ਲਈ ਨਹੀਂ, ਆਮ ਆਦਮੀ ਦੇ ਸੁਪਨਿਆਂ ਲਈ ਲੜ ਰਹੇ ਹਨ। ਠਾਕਰੇ ਨੇ ਇਹ ਵੀ ਕਿਹਾ ਕਿ ਸ਼ਿਕਾਰ ਤਾਂ ਉਹ ਹੀ ਕਰਨਗੇ ਪਰ ਇਸ ਲਈ ਉਹ ਦੂਜਿਆਂ ਦੀਆਂ ਬੰਦੂਕਾਂ ਦੀ ਵਰਤੋਂ ਨਹੀਂ ਕਰਨਗੇ। 
ਊਧਵ ਨੇ ਬੇਭਰੋਸਗੀ ਮਤੇ 'ਤੇ ਸ਼ਿਵਸੈਨਾ ਦੇ ਬਾਈਕਾਟ 'ਤੇ ਵੀ ਗੱਲ ਰੱਖੀ। ਨਾ ਪੱਖ ਅਤੇ ਨਾ ਹੀ ਵਿਰੋਧੀ ਧਿਰ ਨੂੰ ਸਮਰਥਨ ਦੇਣ ਦੇ ਸਵਾਲ 'ਤੇ ਊਧਵ ਠਾਕਰੇ ਨੇ ਵਿਰੋਧੀ ਦਲਾਂ ਨੂੰ ਵੀ ਨਿਸ਼ਾਨੇ 'ਤੇ ਲਿਆ ਕਿ ਜਦੋਂ ਅਸੀਂ ਸਰਕਾਰ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰ ਰਹੇ ਸੀ, ਉਦੋਂ ਕੌਣ ਸਾਡੇ ਨਾਲ ਆਇਆ ਸੀ। ਉਨ੍ਹਾਂ ਕਿਹਾ ਕਿ  ਸਰਕਾਰ 'ਚ ਰਹਿ ਕੇ ਉਨ੍ਹਾਂ ਦੀ ਪਾਰਟੀ ਭਾਜਪਾ 'ਤੇ ਰੋਕ ਲਾ ਰਹੀ ਹੈ। 
ਊਧਵ ਠਾਕਰੇ ਨੇ ਹਾਲ ਹੀ 'ਚ ਹੋਈਆਂ ਉਪ ਚੋਣਾਂ 'ਚ ਪਾਰਟੀ ਦੀ ਹਾਰ 'ਤੇ ਕਿਹਾ ਕਿ ਸਾਮ ਦਾਮ ਦੰਡ ਭੇਦ ਕਾਰਨ ਉਹ ਚੋਣਾਂ ਹਾਰ ਗਏ। ਇਸ ਨਾਲ ਹੀ ਉਨ੍ਹਾਂ ਨੇ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਜੋ ਲੋਕ ਆਪਣੇ-ਆਪ ਨੂੰ ਚਾਣਕਿਆ ਸਮਝਦੇ ਹਨ, ਉਨ੍ਹਾਂ ਦੀ ਨੀਤੀ ਹੁਣ ਸਾਰਿਆਂ ਨੂੰ ਸਮਝ ਆਉਣ ਲੱਗੀ ਹੈ। ਇਸ ਦਾ ਅਧਿਐਨ ਕਰਨ ਤੋਂ ਬਾਅਦ ਸ਼ਿਵਸੈਨਾ ਆਪਣੀ ਅੱਗੇ ਦੀ ਰਣਨੀਤੀ ਬਣਾਉਣਗੇ। ਉਨ੍ਹਾਂ ਨੇ ਮੁੰਬਈ 'ਚ ਛੱਤਰਪਤੀ ਸ਼ਿਵਾਜੀ ਦੀ ਤਸਵੀਰ ਦੀ ਉਚਾਈ ਘੱਟ ਕਰਨ 'ਤੇ ਵੀ ਸਵਾਲ ਚੁੱਕੇ।  


Related News