ਕੋਰੋਨਾ ''ਤੇ ਉਧਵ ਬੋਲੇ- ਤੀਜੀ ਲਹਿਰ ਦਾ ਸਾਹਮਣਾ ਕਰਣ ਦੀ ਕਰ ਰਹੇ ਤਿਆਰੀ

Wednesday, May 05, 2021 - 10:17 PM (IST)

ਕੋਰੋਨਾ ''ਤੇ ਉਧਵ ਬੋਲੇ- ਤੀਜੀ ਲਹਿਰ ਦਾ ਸਾਹਮਣਾ ਕਰਣ ਦੀ ਕਰ ਰਹੇ ਤਿਆਰੀ

ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਇੱਥੇ ਬੀਤੇ 24 ਘੰਟੇ ਵਿੱਚ 57,640 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 920 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ ਸੀ.ਐੱਮ. ਉਧਵ ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਕੋਰੋਨਾ ਦੀ ਤੀਜੀ ਲਹਿਰ ਦਾ ਸਾਹਮਣਾ ਕਰਣ ਦੀ ਤਿਆਰੀ ਕਰ ਰਿਹਾ ਹੈ।

ਸੀ.ਐੱਮ. ਉਧਵ ਠਾਕਰੇ ਨੇ ਅੱਗੇ ਕਿਹਾ ਕਿ ਸੁਪਰੀਮ ਕੋਰਟ ਨੇ ਮੁੰਬਈ ਦੇ ਕੋਰੋਨਾ ਨਲ ਲੜਨ ਦੇ ਤਰੀਕੇ ਦੀ ਤਾਰੀਫ ਕੀਤੀ ਹੈ ਪਰ ਇਹ ਸਿਰਫ ਪ੍ਰਸ਼ਾਸਨ ਦੀ ਨਹੀਂ ਸਗੋਂ ਤੁਹਾਡੀ ਜਿੱਤ ਹੈ, ਕਿਉਂਕਿ ਤੁਸੀਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਇਹ ਨਹੀਂ ਹੁੰਦਾ.. ਇਸ ਲਈ ਧੰਨਵਾਦ।

ਇਹ ਵੀ ਪੜ੍ਹੋ- ਇਸ ਪਿੰਡ 'ਚ 10 ਦਿਨਾਂ 'ਚ ਹੋਈ 40 ਲੋਕਾਂ ਦੀ ਮੌਤ, ਵਜ੍ਹਾ ਕੋਰੋਨਾ ਜਾਂ ਫਿਰ ਕੁੱਝ ਹੋਰ

ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਜੋ ਸਖ਼ਤੀ ਲਗਾਈ ਹੈ, ਉਸ 'ਤੇ ਮੈਂ ਦੱਸਿਆ ਸੀ ਕਿ ਹੌਲੀ-ਹੌਲੀ ਮਾਮਲੇ ਘੱਟ ਹੋ ਰਹੇ ਹਨ। ਕੇਸ ਕੁੱਝ ਜ਼ਿਲ੍ਹਿਆਂ ਵਿੱਚ ਘੱਟ ਹੋ ਰਹੇ ਹਨ ਤਾਂ ਕੁੱਝ ਜ਼ਿਲ੍ਹਿਆਂ ਵਿੱਚ ਵੱਧ ਰਹੇ ਹਨ। ਇਹ ਚੰਗੀ ਗੱਲ ਨਹੀਂ ਹੈ। ਦੂਜੇ ਰਾਜਾਂ ਵਿੱਚ ਲਾਕਡਾਊਨ ਲੱਗ ਰਿਹਾ ਹੈ ਜਾਂ ਫਿਰ ਸਾਡੀ ਤਰ੍ਹਾਂ ਸਖ਼ਤ ਨਿਯਮ ਲਗਾਏ ਜਾ ਰਹੇ ਹਨ। ਅੱਜ ਇਹ ਵੀ ਕਿਹਾ ਗਿਆ ਕਿ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ ਅਜਿਹੇ ਵਿੱਚ ਸੁਚੇਤ ਰਹੋ।

ਇਹ ਵੀ ਪੜ੍ਹੋ- ਇਸ ਮੰਦਰ ‘ਚ ਮੁਫਤ ਮਿਲ ਰਹੀ ਆਕਸੀਜਨ, ਹਰ ਦਿਨ 50-60 ਸਿਲੰਡਰ ਲੈ ਜਾ ਰਹੇ ਲੋਕ

ਸੀ.ਐੱਮ ਉਧਵ ਨੇ ਕਿਹਾ ਕਿ 25 ਅਪ੍ਰੈਲ ਤੱਕ ਰਾਜ ਵਿੱਚ ਕਰੀਬ 7 ਲੱਖ ਐਕਟਿਵ ਮਾਮਲੇ ਸਨ, ਹੁਣ 6 ਲੱਖ 41 ਹਜ਼ਾਰ 600 ਮਾਮਲੇ ਹਨ।ਫਿਲਹਾਲ ਸਾਢੇ 4 ਲੱਖ ਆਇਸੋਲੇਸ਼ਨ ਬੈੱਡ ਹਨ, 12 ਹਜ਼ਾਰ ਵੈਂਟੀਲੇਟਰ ਹਨ। ਟੀਕਾਕਰਣ ਦੀ ਗੱਲ ਕਰੀਏ ਤਾਂ 18 ਤੋਂ 44 ਸਾਲ ਦੇ 6 ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਕੋਸ਼ਿਸ਼ ਹੈ। ਟੀਕਾਕਰਣ 'ਤੇ ਕੇਂਦਰ ਸਰਕਾਰ 'ਤੇ ਹਮਲਾ ਨਹੀਂ ਕਰਾਂਗਾ ਪਰ ਪੂਰੇ ਦੇਸ਼ ਵਿੱਚ ਟੀਕੇ ਦੀ ਕਮੀ ਹੈ।

ਇਸ ਦੌਰਾਨ ਮਹਾਰਾਸ਼ਟਰ ਵਿੱਚ ਬੁੱਧਵਾਰ ਨੂੰ 57,640 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 920 ਲੋਕਾਂ ਦੀ ਮੌਤ ਹੋ ਗਈ। ਰਾਜ ਵਿੱਚ ਹੁਣ ਕੋਰੋਨਾ ਦੇ 48,80,542 ਮਾਮਲੇ ਹੋ ਗਏ ਹਨ। ਐਕਟਿਵ ਮਾਮਲੇ ਦੀ ਗਿਣਤੀ 6,41,596 ਪਹੁੰਚ ਗਈ ਹੈ। ਜਦੋਂ ਕਿ ਕੁਲ 41,64,098 ਲੋਕ ਠੀਕ ਵੀ ਹੋਏ ਹਨ। ਕੁਲ 72,662 ਮੌਤਾਂ ਹੋ ਚੁੱਕੀਆਂ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News