ਮਹਾਰਾਸ਼ਟਰ ਚੋਣਾਂ ਲਈ ਊਧਵ ਧੜੇ ਨੇ ਜਾਰੀ ਕੀਤੀ 65 ਉਮੀਦਵਾਰਾਂ ਦੀ ਪਹਿਲੀ ਸੂਚੀ
Wednesday, Oct 23, 2024 - 10:29 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਸ਼ਿਵ ਸੈਨਾ (UBT) ਨੇ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿਚ 65 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਆਦਿਤਿਆ ਠਾਕਰੇ ਵਰਲੀ ਤੋਂ ਚੋਣ ਲੜਨਗੇ, ਜਦਕਿ ਰਾਜਨ ਵਿਚਾਰੇ ਨੂੰ ਠਾਣੇ ਸੀਟ ਤੋਂ ਟਿਕਟ ਦਿੱਤੀ ਗਈ ਹੈ। ਸੁਰੇਂਦਰਨਾਥ ਮਾਨੇ ਨੂੰ ਰਤਨਾਗਿਰੀ ਤੋਂ ਮੈਦਾਨ 'ਚ ਉਤਾਰਿਆ ਗਿਆ ਹੈ।
ਦੱਸ ਦਈਏ ਕਿ ਮਹਾ ਵਿਕਾਸ ਅਗਾੜੀ ਵਿਚਾਲੇ ਸੀਟਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਪਰ ਹੁਣ ਇਸ 'ਤੇ ਸਹਿਮਤੀ ਬਣ ਗਈ ਹੈ। ਊਧਵ ਧੜੇ ਦੇ ਨੇਤਾ ਸੰਜੇ ਰਾਊਤ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਤਿੰਨ ਪਾਰਟੀਆਂ ਕਾਂਗਰਸ, ਸ਼ਰਦ ਧੜਾ ਅਤੇ ਊਧਵ ਧੜਾ ਹੁਣ 85-85 ਸੀਟਾਂ 'ਤੇ ਚੋਣ ਲੜਨਗੇ।
ਊਧਵ ਧੜੇ ਦੀ ਤਰਫੋਂ ਚਾਲੀਸਗਾਓਂ ਸੀਟ ਤੋਂ ਉਨਮੇਸ਼ ਪਾਟਿਲ, ਪਚੋਰਾ ਤੋਂ ਵੈਸ਼ਾਲੀ ਸੂਰਿਆਵੰਸ਼ੀ, ਮੇਹਕਰ ਤੋਂ ਸਿਧਾਰਥ ਖਰਾਤ, ਬਾਲਾਪੁਰ ਤੋਂ ਨਿਤਿਨ ਦੇਸ਼ਮੁਖ, ਅਕੋਲਾ ਪੂਰਬੀ ਤੋਂ ਗੋਪਾਲ ਦਤਕਰ, ਵਾਸ਼ਿਮ ਤੋਂ ਸਿਧਾਰਥ ਦੇਵਲੇ, ਬਦਨੇਰਾ ਤੋਂ ਸੁਨੀਲ ਖਰਾਟੇ, ਰਾਮਟੇਕ ਤੋਂ ਵਿਸ਼ਾਲ ਬਰਬਤੇ, ਵਾਨੀ ਵਿਧਾਨ ਸਭਾ ਤੋਂ ਚੋਣ ਲੜ ਰਹੇ ਹਨ। ਲੋਹਾ ਸੀਟ ਤੋਂ ਸੰਜੇ ਡੇਰਕਰ, ਲੋਹਾ ਸੀਟ ਤੋਂ ਏਕਨਾਥ ਪਵਾਰ, ਪਰਭਨੀ ਤੋਂ ਰਾਹੁਲ ਪਾਟਿਲ, ਗੰਗਾਖੇੜ ਤੋਂ ਵਿਸ਼ਾਲ ਕਦਮ, ਸਿਲੋਡ ਤੋਂ ਸੁਰੇਸ਼ ਬੈਂਕਰ, ਕੰਨੜ ਸੀਟ ਤੋਂ ਉਦੈ ਸਿੰਘ ਰਾਜਪੂਤ, ਸੰਭਾਜੀਨਗਰ ਮਿਡਲ ਤੋਂ ਕਿਸ਼ਨਚੰਦ ਤਨਵਾਨੀ, ਸੰਭਾਜੀਨਗਰ ਪੱਛਮੀ ਤੋਂ ਰਾਜੂ ਸ਼ਿੰਦੇ, ਦਿਨੇਸ਼ ਪਰਦੇਸ਼ੀ ਵੈਜਾਪੁਰ, ਮਾਲੇਗਾਓਂ ਆਊਟਰ ਤੋਂ ਗਣੇਸ਼ ਛਤਰਕ, ਨਿਫਾਡ ਤੋਂ ਅਦਵੈ ਹੀਰੇ, ਨਾਸਿਕ ਸੈਂਟਰਲ ਤੋਂ ਵਸੰਤ ਗੀਤੇ, ਨਾਸਿਕ ਵੈਸਟ ਤੋਂ ਸੁਧਾਕਰ ਬਡਗੁਜਰ, ਪਾਲਘਰ ਤੋਂ ਜਯੈਂਦਰ ਦੁਬਾਲਾ, ਬੋਈਸਰ ਤੋਂ ਡਾ.ਵਿਸ਼ਵਾਸ ਵਾਲਵੀ, ਭਿਵੰਡੀ ਦਿਹਾਤੀ ਤੋਂ ਮਹਾਦੇਵ ਘਾਟਲ, ਰਾਜੇਸ਼ ਦੂਆਮਬਾਰੀਵ ਤੋਂ ਡਾ. ਦੀਪੇਸ਼ ਮਹਾਤਰੇ ਨੂੰ ਕਲਿਆਣ ਦਿਹਾਤੀ ਤੋਂ, ਸੁਭਾਸ਼ ਭੋਇਰ ਨੂੰ ਓਵਾਲਾ-ਮਾਜੀਵਾੜਾ ਤੋਂ ਟਿਕਟ ਦਿੱਤੀ ਗਈ ਹੈ।
ਕਿਸ ਨੂੰ ਕਿੱਥੋਂ ਮਿਲੀ ਟਿਕਟ
ਇਸ ਦੇ ਨਾਲ ਹੀ ਕੋਪਰੀ-ਪਚਪਾਖੜੀ ਤੋਂ ਕੇਦਾਰ ਦਿਘੇ, ਠਾਣੇ ਤੋਂ ਰਾਜਨ ਵਿਚਾਰੇ, ਐਰੋਲੀ ਤੋਂ ਐੱਮ.ਕੇ .ਮਾਧਵੀ, ਮਗਾਥਾਨੇ ਤੋਂ ਉਦੇਸ਼ ਪਾਟੇਕਰ, ਵਿਕ੍ਰੋਲੀ ਤੋਂ ਸੁਨੀਲ ਰਾਊਤ, ਭਾਂਡੂਪ ਪੱਛਮੀ ਤੋਂ ਰਮੇਸ਼ ਕੋਰਗਾਂਵਕਰ, ਜੋਗੇਸ਼ਵਰੀ ਪੂਰਬੀ ਤੋਂ ਅਨੰਤ ਨਰ, ਦਿੰਡੋਸ਼ੀ ਤੋਂ ਸੁਨੀਲ ਪ੍ਰਭੂ, ਸਮੀਰ ਗੋਰੇਗਾਂਵ ਦੇਸਾਈ, ਚੇਂਬੂਰ ਤੋਂ ਪ੍ਰਕਾਸ਼ ਫਤਰਪੇਕਰ, ਅੰਧੇਰੀ ਈਸਟ ਤੋਂ ਰੁਤੁਜਾ ਲਟਕੇ, ਕੁਰਲਾ ਤੋਂ ਪ੍ਰਵੀਨਾ ਮੋਰਾਜਕਰ, ਕਾਲੀਨਾ ਤੋਂ ਸੰਜੇ ਪੋਟਨਿਸ, ਵਾਂਦਰੇ ਤੋਂ ਵਰੁਣ ਸਰਦੇਸਾਈ ਨੂੰ ਟਿਕਟ ਦਿੱਤੀ ਗਈ ਹੈ।
85-85 ਸੀਟਾਂ 'ਤੇ ਚੋਣ ਲੜਨਗੀਆਂ MVA ਦੀਆਂ ਤਿੰਨੋਂ ਪਾਰਟੀਆਂ
ਸੰਜੇ ਰਾਉਤ, ਜਯੰਤ ਪਾਟਿਲ, ਨਾਨਾ ਪਟੋਲੇ ਅਤੇ ਬਾਲਾਸਾਹਿਬ ਥੋਰਾਟ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸੰਜੇ ਰਾਉਤ ਨੇ ਕਿਹਾ ਕਿ ਅਸੀਂ ਇੱਥੇ ਸਾਰੇ ਇਕੱਠੇ ਹਾਂ। ਪਿਛਲੀ ਮੀਟਿੰਗ ਸ਼ਰਦ ਪਵਾਰ ਦੀ ਅਗਵਾਈ 'ਚ ਹੋਈ ਸੀ। ਸ਼ਰਦ ਪਵਾਰ ਨੇ ਸਾਨੂੰ ਮੀਡੀਆ ਦੇ ਸਾਹਮਣੇ ਜਾਣ ਅਤੇ ਐੱਮ.ਵੀ.ਏ. ਸੀਟ ਸ਼ੇਅਰਿੰਗ ਫਾਰਮੂਲੇ ਦਾ ਐਲਾਨ ਕਰਨ ਦਾ ਨਿਰਦੇਸ਼ ਦਿੱਤਾ। ਊਧਵ ਧੜੇ, ਕਾਂਗਰਸ, ਸ਼ਰਦ ਧੜੇ ਅਤੇ ਗਠਜੋੜ ਦੇ ਭਾਈਵਾਲਾਂ ਜਿਵੇਂ ਸਪਾ, 'ਆਪ' ਅਤੇ ਹੋਰਾਂ ਨੇ ਨਿਰਪੱਖ ਸੀਟਾਂ ਦੀ ਵੰਡ ਕੀਤੀ ਹੈ। ਤਿੰਨੋਂ ਪਾਰਟੀਆਂ 85-85 ਸੀਟਾਂ 'ਤੇ ਚੋਣ ਲੜਨਗੀਆਂ। ਕੁੱਲ 270 ਸੀਟਾਂ ਦੀ ਵੰਡ ਦਾ ਫਾਰਮੂਲਾ ਤੈਅ ਕੀਤਾ ਗਿਆ ਹੈ। ਬਾਕੀ ਸੀਟਾਂ 'ਤੇ ਅੱਗੇ ਚਰਚਾ ਹੋਵੇਗੀ। ਅਸੀਂ ਸਾਰੀਆਂ 288 ਸੀਟਾਂ 'ਤੇ ਇਕੱਠੇ ਚੋਣ ਲੜਨ ਜਾ ਰਹੇ ਹਾਂ।