ਅਯੁੱਧਿਆ ''ਚ ਰਾਮ ਮੰਦਰ ਨੂੰ ਲੈ ਕੇ ਊਧਵ ਠਾਕਰੇ ਨੇ ਵਿਗੜੇ ਬੋਲ, ਦਿੱਤਾ ਵਿਵਾਦਿਤ ਬਿਆਨ

Monday, Sep 11, 2023 - 10:26 AM (IST)

ਅਯੁੱਧਿਆ ''ਚ ਰਾਮ ਮੰਦਰ ਨੂੰ ਲੈ ਕੇ ਊਧਵ ਠਾਕਰੇ ਨੇ ਵਿਗੜੇ ਬੋਲ, ਦਿੱਤਾ ਵਿਵਾਦਿਤ ਬਿਆਨ

ਮੁੰਬਈ- ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ। ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਭਗਤਾਂ ਵਿਚ ਭਾਰੀ ਉਤਸ਼ਾਹ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2024 ਵਿਚ ਰਾਮ ਮੰਦਰ ਦਾ ਉਦਘਾਟਨ ਹੋ ਸਕਦਾ ਹੈ। ਇਸ ਦਰਮਿਆਨ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਵਿਵਾਦਿਤ ਬਿਆਨ ਦਿੱਤਾ ਹੈ। 

ਇਹ ਵੀ ਪੜ੍ਹੋ-  PM ਮੋਦੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਸੌਂਪੀ G20 ਦੀ ਪ੍ਰਧਾਨਗੀ, ਦਿੱਤੀ ਵਧਾਈ

ਠਾਕਰੇ ਨੇ ਖ਼ਦਸ਼ਾ ਜਤਾਇਆ ਹੈ ਕਿ ਰਾਮ ਮੰਦਰ ਉਦਘਾਟਨ 'ਚ ਹਿੱਸਾ ਲੈਣ ਮਗਰੋਂ ਜਦੋਂ ਵੱਡੀ ਗਿਣਤੀ ਵਿਚ ਕਾਰ ਸੇਵਕ ਅਯੁੱਧਿਆ ਤੋਂ ਪਰਤਣਗੇ ਤਾਂ ਗੋਧਰਾ ਵਰਗਾ ਕਾਂਡ ਹੋ ਸਕਦਾ ਹੈ। ਸਰਕਾਰ ਰਾਮ ਮੰਦਰ ਉਦਘਾਟਨ ਲਈ ਬੱਸਾਂ ਅਤੇ ਟਰੇਨਾਂ 'ਚ ਵੱਡੀ ਗਿਣਤੀ 'ਚ ਲੋਕਾਂ ਨੂੰ ਸੱਦਾ ਦੇ ਸਕਦੀ ਹੈ ਅਤੇ ਉਨ੍ਹਾਂ ਦੀ ਵਾਪਸੀ ਯਾਤਰਾ 'ਤੇ ਗੋਧਰਾ ਕਾਂਡ ਵਰਗੀ ਘਟਨਾ ਵਾਪਰ ਸਕਦੀ ਹੈ।

ਇਹ ਵੀ ਪੜ੍ਹੋ-  ਭਾਰਤ ਫੇਰੀ 'ਤੇ ਆਏ ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਪਤਨੀ ਨਾਲ ਅਕਸ਼ਰਧਾਮ ਮੰਦਰ 'ਚ ਕੀਤੀ ਪੂਜਾ

ਜਾਣੋ ਕੀ ਹੋਇਆ ਸੀ ਗੋਧਰਾ ਵਿਚ-

27 ਫਰਵਰੀ 2002 ਨੂੰ ਗੁਜਰਾਤ ਦੇ ਗੋਧਰਾ ਰੇਲਵੇ ਸਟੇਸ਼ਨ 'ਤੇ ਸਾਬਰਮਤੀ ਐਕਸਪ੍ਰੈੱਸ ਵਿਚ ਅਯੁੱਧਿਆ ਤੋਂ ਪਰਤ ਰਹੇ ਕਾਰ ਸੇਵਕਾਂ 'ਤੇ ਹਮਲਾ ਕੀਤਾ ਗਿਆ ਸੀ। ਉਨ੍ਹਾਂ ਦੀ ਟਰੇਨ ਦੇ ਕੋਚ 'ਚ ਅੱਗ ਲਾ ਦਿੱਤੀ ਗਈ ਸੀ, ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪੂਰੇ ਸੂਬੇ 'ਚ ਵੱਡੇ ਪੱਧਰ 'ਤੇ ਦੰਗੇ ਭੜਕ ਉਠੇ।

ਇਹ ਵੀ ਪੜ੍ਹੋ-  ਭਾਰਤ ਫੇਰੀ 'ਤੇ ਆਏ ਬ੍ਰਿਟੇਨ ਦੇ PM ਰਿਸ਼ੀ ਸੁਨਕ ਨੇ ਪਤਨੀ ਨਾਲ ਅਕਸ਼ਰਧਾਮ ਮੰਦਰ 'ਚ ਕੀਤੀ ਪੂਜਾ


author

Tanu

Content Editor

Related News