UCO Bank ''ਚ ਨਿਕਲੀਆਂ ਭਰਤੀਆਂ, ਮਿਲੇਗੀ ਵਧੀਆ ਸੈਲਰੀ
Sunday, Jan 18, 2026 - 11:30 AM (IST)
ਵੈੱਬ ਡੈਸਕ- ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਯੂਕੋ ਬੈਂਕ ਨੇ ਹਾਲ ਹੀ 'ਚ ਜਨਰਲਿਸਟ ਅਤੇ ਸਪੈਸ਼ਲਿਸਟ ਅਫ਼ਸਰਾਂ ਦੀਆਂ ਭਰਤੀਆਂ ਕੱਢੀਆਂ ਹਨ। ਇਸ 'ਚ ਸੀਏ ਦੀ ਅਸਾਮੀ ਵੀ ਸ਼ਾਮਲ ਹੈ। ਯੂਕੋ ਬੈਂਕ ਇਸ ਭਰਤੀ ਰਾਹੀਂ ਟਰੇਡ ਫਾਈਨੈਂਸ ਅਫ਼ਸਰ, ਨੈੱਟਵਰਕ ਐਡਮਿਨੀਸਟ੍ਰੇਟਰ, ਡਾਟਾਬੇਸ ਐਡਮਿਨੀਸਟ੍ਰੇਟਰ, ਸਿਸਟਮ ਐਡਮਿਨੀਸਟ੍ਰੇਟਰ, ਕਲਾਊਡ ਇੰਜੀਨੀਅਰ, ਸਾਈਬਰ ਸਕਿਓਰਿਟੀ ਅਫ਼ਸਰ, ਡਾਟਾ ਪ੍ਰਾਇਵੇਸੀ, ਡਾਟਾ ਐਨਾਲਿਸਟ ਵਰਗੇ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕਰੇਗਾ। ਇਸ 'ਚ ਸੀਏ ਲਈ 75 ਅਸਾਮੀਆਂ ਹਨ। ਕੁੱਲ 173 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 2 ਫਰਵਰੀ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਟਰੇਡ ਫਾਈਨੈਂਸ ਅਫ਼ਸਰ ਲਈ ਉਮੀਦਵਾਰਾਂ ਦਾ ਗਰੈਜੂਏਟ ਹੋਣਾ ਜ਼ਰੂਰੀ ਹੈ। ਐੱਮਬੀਏ ਵਾਲੇ ਵੀ ਇਸ 'ਚ ਅਪਲਾਈ ਕਰ ਸਕਦੇ ਹਨ। ਡਿਗਰੀ ਨਾਲ 1 ਸਾਲ ਦਾ ਅਨੁਭਵ ਵੀ ਹੋਵੇ। ਚਾਰਟਰਡ ਅਕਾਊਂਟੈਂਟ ਲਈ ICAI ਤੋਂ ਸੀਏ ਕੀਤਾ ਹੋਵੇ।
ਉਮਰ
ਉਮੀਦਵਾਰ ਦੀ ਉਮਰ ਘੱਟੋ-ਘੱਟ 20 ਸਾਲ ਅਤੇ ਵੱਧ ਤੋਂ ਵੱਧ 30-35 ਸਾਲ ਹੋਣੀ ਚਾਹੀਦੀ ਹੈ। ਰਿਜ਼ਰਵ ਕੈਟੇਗਰੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਛੋਟ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
