UAE ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਵੀਜ਼ੇ ਲਈ ਬਦਲ ਗਿਆ ਇਹ ਨਿਯਮ

Friday, Sep 26, 2025 - 03:45 PM (IST)

UAE ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ, ਵੀਜ਼ੇ ਲਈ ਬਦਲ ਗਿਆ ਇਹ ਨਿਯਮ

ਇੰਟਰਨੈਸ਼ਨਲ ਡੈਸਕ- ਸੰਯੁਕਤ ਅਰਬ ਅਮੀਰਾਤ (UAE) ਨੇ ਆਪਣੀ ਵੀਜ਼ਾ ਅਰਜ਼ੀ ਪ੍ਰਕਿਰਿਆ 'ਚ ਵੱਡੀ ਤਬਦੀਲੀ ਕਰ ਦਿੱਤੀ ਹੈ। ਹੁਣ ਹਰ ਬਿਨੈਕਾਰ ਨੂੰ ਵੀਜ਼ਾ ਅਰਜ਼ੀ ਦੇ ਨਾਲ ਆਪਣੇ ਪਾਸਪੋਰਟ ਦਾ ਬਾਹਰੀ ਕਵਰ ਪੇਜ ਜ਼ਰੂਰ ਜਮ੍ਹਾਂ ਕਰਵਾਉਣਾ ਹੋਵੇਗਾ। ਇਹ ਨਵਾਂ ਨਿਯਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ ਇਹ ਟੂਰਿਸਟ ਵੀਜ਼ਾ, ਟ੍ਰੈਵਲ ਵੀਜ਼ਾ, ਮਲਟੀਪਲ-ਐਂਟਰੀ ਪਰਮਿਟ ਅਤੇ ਪਾਸਪੋਰਟ ਕਰੈਕਸ਼ਨ (Correction) ਅਰਜ਼ੀਆਂ 'ਤੇ ਲਾਗੂ ਹੋਵੇਗਾ।

ਕਿਉਂ ਲਾਜ਼ਮੀ ਕੀਤਾ ਗਿਆ ਕਵਰ ਪੇਜ?

ਇਕ ਟ੍ਰੈਵਲ ਏਜੰਟ ਨੇ ਦੱਸਿਆ ਕਿ ਕਈ ਵਾਰ ਬਿਨੈਕਾਰ ਗਲਤੀ ਨਾਲ ਆਪਣੀ ਕੌਮੀਅਤ (Nationality) ਗਲਤ ਦਰਜ ਕਰ ਦਿੰਦੇ ਹਨ ਜਾਂ ਛੋਟੀ ਜਾਣਕਾਰੀ ਕਰਕੇ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਇਹ ਨਿਯਮ ਸਾਡੇ ਲਈ ਜਾਂਚ ਪ੍ਰਕਿਰਿਆ ਸੌਖੀ ਬਣਾ ਦੇਵੇਗਾ।

ਅਰਜ਼ੀ ਲਈ ਲਾਜ਼ਮੀ ਦਸਤਾਵੇਜ਼

  • ਪਾਸਪੋਰਟ ਦਾ ਬਾਹਰੀ ਕਵਰ ਪੇਜ
  • ਹਾਲ ਹੀ ਦੀ ਪਾਸਪੋਰਟ ਸਾਈਜ਼ ਤਸਵੀਰ (ਉੱਚ ਗੁਣਵੱਤਾ ਵਾਲੀ)
  • ਪਾਸਪੋਰਟ ਬਾਇਓ-ਡਾਟਾ ਪੇਜ
  • ਯਾਤਰਾ ਬੀਮਾ (ਜੇ ਲੋੜ ਹੋਵੇ)
  • ਰਾਊਂਡ-ਟ੍ਰਿਪ ਟਿਕਟ
  • ਹੋਟਲ ਬੁਕਿੰਗ ਦੀ ਜਾਣਕਾਰੀ

ਨਵੇਂ ਨਿਯਮ ਦਾ ਅਸਰ

ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਕਵਰ ਪੇਜ ਜਮ੍ਹਾਂ ਨਹੀਂ ਕੀਤਾ ਜਾਂਦਾ, ਵੀਜ਼ਾ ਅਰਜ਼ੀ ਅੱਗੇ ਨਹੀਂ ਵਧੇਗੀ। ਇਸ ਕਾਰਨ ਕਈ ਬਿਨੈਕਾਰਾਂ ਦੀਆਂ ਅਰਜ਼ੀਆਂ ਰੱਦ ਵੀ ਹੋ ਸਕਦੀਆਂ ਹਨ।

ਅਗਲਾ ਕਦਮ

ਹੁਣ ਵੇਖਣਾ ਇਹ ਹੋਵੇਗਾ ਕਿ ਇਹ ਨਵਾਂ ਨਿਯਮ UAE ਦੀ ਵੀਜ਼ਾ ਪ੍ਰਕਿਰਿਆ ਨੂੰ ਕਿੰਨਾ ਤੇਜ਼ ਤੇ ਪਾਰਦਰਸ਼ੀ ਬਣਾਉਂਦਾ ਹੈ ਅਤੇ ਕਿੰਨੇ ਯਾਤਰੀਆਂ ਨੂੰ ਇਸ ਨਾਲ ਸੁਵਿਧਾ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ। ਖ਼ਾਸ ਕਰਕੇ ਟ੍ਰੈਵਲ ਏਜੰਸੀਆਂ ਅਤੇ ਵਿਦੇਸ਼ ਜਾਣ ਵਾਲਿਆਂ ਲਈ ਇਹ ਵੱਡੀ ਤਬਦੀਲੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News