ਅਜਬ-ਗਜਬ: 2 ਨੌਜਵਾਨਾਂ ਨੇ ਪਹਿਲਾਂ ਪੀਤੀ ਸ਼ਰਾਬ, ਫਿਰ ਨਸ਼ੇ ''ਚ ਕਰ ਲਿਆ ਵਿਆਹ

Monday, Apr 11, 2022 - 03:37 PM (IST)

ਅਜਬ-ਗਜਬ: 2 ਨੌਜਵਾਨਾਂ ਨੇ ਪਹਿਲਾਂ ਪੀਤੀ ਸ਼ਰਾਬ, ਫਿਰ ਨਸ਼ੇ ''ਚ ਕਰ ਲਿਆ ਵਿਆਹ

ਨੈਸ਼ਨਲ ਡੈਸਕ- ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਤੋਂ ਇਕ ਬਹੁਤ ਹੀ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜੋਗੀਪੇਟ ਦੇ ਇਕ 21 ਸਾਲਾ ਨੌਜਵਾਨ ਨੇ ਮੇਡਕ ਜ਼ਿਲ੍ਹੇ ਦੇ ਚੰਦੂਰ ਦੇ 22 ਸਾਲਾ ਨੌਜਵਾਨ ਨਾਲ ਵਿਆਹ ਕਰ ਲਿਆ। ਬਾਅਦ 'ਚ ਵਿਵਾਦ ਵਧਣ 'ਤੇ ਦੋਵੇਂ ਨੌਜਵਾਨ 10 ਹਜ਼ਾਰ ਦੇ ਗੁਜ਼ਾਰਾ ਭੱਤੇ 'ਤੇ ਵੱਖ ਹੋਣ ਲਈ ਰਾਜ਼ੀ ਹੋ ਗਏ। ਇਕ ਨਿਊਜ਼ ਚੈਨਲ ਅਨੁਸਾਰ ਦੋਵੇਂ ਦੁਮਾਪਾਲਪੇਟ ਪਿੰਡ 'ਚ ਇਕ ਸ਼ਰਾਬ ਦੀ ਦੁਕਾਨ 'ਤੇ ਮਿਲੇ ਸਨ ਅਤੇ ਦੋਸਤ ਬਣ ਗਏ। ਇਸ ਤੋਂ ਬਾਅਦ ਦੋਵੇਂ ਹਮੇਸ਼ਾ ਸ਼ਰਾਬ ਪੀਣ ਲਈ ਮਿਲਦੇ ਸਨ। ਅਪ੍ਰੈਲ 'ਚ ਵੀ ਸ਼ਰਾਬ ਪੀਣ ਲਈ ਮਿਲੇ। ਆਟੋ ਡਰਾਈਵਰ 22 ਸਾਲਾ ਨੌਜਵਾਨ ਨੇ ਜੋਗੀਨਾਥ ਗੁੱਟਾ ਮੰਦਰ 'ਚ ਇਕ ਸਮਾਗਮ 'ਚ 21 ਸਾਲਾ ਨੌਜਵਾਨ ਨਾਲ ਵਿਆਹ ਕਰ ਲਿਆ। ਜਦੋਂ ਦੋਹਾਂ ਨੇ ਵਿਆਹ ਕੀਤਾ, ਉਹ ਪੂਰੀ ਤਰ੍ਹਾਂ ਨਸ਼ੇ 'ਚ ਸਨ। ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰ ਚਲੇ ਗਏ। 

ਕੁਝ ਦਿਨਾਂ ਬਾਅਦ, ਜੋਗੀਪੇਟ ਦਾ ਨੌਜਵਾਨ ਆਟੋ ਡਰਾਈਵਰ ਦੇ ਘਰ ਗਿਆ ਅਤੇ ਉਸ ਦੇ ਮਾਤਾ-ਪਿਤਾ ਨੂੰ ਦੋਹਾਂ ਦੇ ਵਿਆਹ ਬਾਰੇ ਦੱਸ ਦਿੱਤਾ। ਉਸ ਨੇ ਆਟੋ ਡਰਾਈਵਰ ਦੇ ਮਾਤਾ-ਪਿਤਾ ਨੂੰ ਕਿਹਾ ਕਿ ਉਸ ਨੂੰ ਉਨ੍ਹਾਂ ਦੇ ਬੇਟੇ ਨਾਲ ਰਹਿਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਅਤੇ ਉਸ ਕੋਲ ਰਹਿਣ ਲਈ ਕੋਈ ਹੋਰ ਜਗ੍ਹਾ ਨਹੀਂ ਹੈ। ਹਾਲਾਂਕਿ ਆਟੋ ਡਰਾਈਵਰ ਅਤੇ ਉਸ ਦੇ ਮਾਤਾ-ਪਿਤਾ ਨੇ ਜੋਗੀਪੇਟ ਦੇ ਨੌਜਵਾਨ ਨੂੰ ਘਰ ਦੇ ਅੰਦਰ ਆਉਣ ਨਹੀਂ ਦਿੱਤਾ। ਕਾਫ਼ੀ ਦੇਰ ਬਹਿਸ ਤੋਂ ਬਾਅਦ ਨੌਜਵਾਨ ਸ਼ਿਕਾਇਤ ਦਰਜ ਕਰਵਾਉਣ ਥਾਣੇ ਚੱਲਾ ਤਾਂ ਆਟੋ ਡਰਾਈਵਰ ਦੇ ਪਰਿਵਾਰ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ। ਉਦੋਂ 21 ਸਾਲਾ ਉਸ ਨੌਜਵਾਨ ਨੇ ਆਟੋ ਡਰਾਈਵਰ ਦੀ ਜ਼ਿੰਦਗੀ ਤੋਂ ਦੂਰ ਜਾਣ ਲਈ ਇਕ ਲੱਖ ਰੁਪਏ ਗੁਜ਼ਾਰਾ ਭੱਤੇ ਦੀ ਮੰਗ ਕੀਤੀ। ਇਸ 'ਤੇ ਪਰਿਵਾਰ ਨੇ ਇੰਨੀ ਵੱਡੀ ਰਕਮ ਇਕੱਠੀ ਦੇਣ 'ਚ ਅਸਮਰੱਥਤਾ ਜਤਾਈ ਤਾਂ ਨੌਜਵਾਨ ਆਟੋ ਡਰਾਈਵਰ ਦੇ ਪਰਿਵਾਰ ਤੋਂ 10 ਹਜ਼ਾਰ ਰੁਪਏ ਲੈ ਕੇ ਵੱਖ ਹੋਣ 'ਤੇ ਸਹਿਮਤ ਹੋਇਆ। ਇਸ ਤੋਂ ਬਾਅਦ ਦੋਹਾਂ ਪੱਖਾਂ 'ਚ ਆਪਸੀ ਰਜਾਮੰਦੀ ਨਾਲ ਮਾਮਲਾ ਸੁਲਝਿਆ।


author

DIsha

Content Editor

Related News