ਰਿਸ਼ੀਕੇਸ਼ ਨੇੜੇ ਗੰਗਾ ਨਦੀਂ ''ਚ ਨਹਾਉਂਦੇ ਸਮੇਂ ਡੁੱਬੇ ਦਿੱਲੀ ਦੇ ਦੋ ਨੌਜਵਾਨ, ਤਲਾਸ਼ ਜਾਰੀ

Sunday, Sep 22, 2024 - 01:47 PM (IST)

ਦੇਹਰਾਦੂਨ : ਐਤਵਾਰ ਨੂੰ ਦਿੱਲੀ ਦੇ ਦੋ ਨੌਜਵਾਨ ਰਿਸ਼ੀਕੇਸ਼ ਨੇੜੇ ਸ਼ਿਵਪੁਰੀ 'ਚ ਨਹਾਉਂਦੇ ਸਮੇਂ ਗੰਗਾ ਨਦੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ। ਪੁਲਸ ਨੇ ਇੱਥੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨਾਂ ਦੀ ਭਾਲ ਲਈ ਨਦੀ 'ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ, ਪਰ ਅਜੇ ਤੱਕ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। 

ਇਹ ਵੀ ਪੜ੍ਹੋ ਰੂਹ ਕੰਬਾਊ ਹਾਦਸਾ : ਕੰਟੇਨਰ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 4 ਲੋਕਾਂ ਦੀ ਮੌਕੇ 'ਤੇ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਦੇ ਓਖਲਾ ਦੇ ਰਹਿਣ ਵਾਲੇ ਆਕਾਸ਼ ਅਤੇ ਸੰਦੀਪ (ਦੋਵੇਂ ਉਮਰ 23 ਸਾਲ) ਆਪਣੇ ਤਿੰਨ ਹੋਰ ਦੋਸਤਾਂ ਸਚਿਨ, ਰਾਜੀਵ ਚੌਧਰੀ ਅਤੇ ਮਹੇਸ਼ ਦੇ ਨਾਲ ਸ਼ਨੀਵਾਰ ਰਾਤ ਕਰੀਬ 2 ਵਜੇ ਸ਼ਿਵਪੁਰੀ ਸਥਿਤ ਇੱਕ ਹੋਟਲ ਵਿੱਚ ਪਹੁੰਚੇ ਸਨ। ਪੁਲਸ ਨੇ ਦੱਸਿਆ ਕਿ ਆਕਾਸ਼ ਅਤੇ ਸੰਦੀਪ ਸਵੇਰੇ ਹੋਟਲ ਦੇ ਹੇਠਾਂ ਗੰਗਾ ਨਦੀ ਦੇ ਕੰਢੇ 'ਤੇ ਨਹਾਉਣ ਲੱਗੇ ਤਾਂ ਇਸ ਦੌਰਾਨ ਪਾਣੀ ਦੇ ਤੇਜ਼ ਕਰੰਟ ਕਾਰਨ ਉਹ ਰੁੜ੍ਹ ਗਏ। SDRF ਅਤੇ ਪੁਲਸ ਦੀਆਂ ਗੋਤਾਖੋਰਾਂ ਦੀਆਂ ਟੀਮਾਂ ਨੌਜਵਾਨਾਂ ਦੀ ਤਲਾਸ਼ ਵਿੱਚ ਜੁਟੀਆਂ ਹੋਈਆਂ ਹਨ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ ਅਮਿਤ ਸ਼ਾਹ ਦਾ ਵੱਡਾ ਐਲਾਨ, ਮੁਫ਼ਤ ਮਿਲਣਗੇ 2 ਸਿਲੰਡਰ, ਬੱਚਿਆਂ ਨੂੰ Laptop

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News