ਦਿੱਲੀ ਦੀਆਂ ਸੜਕਾਂ ਤੋਂ ਦੂਰ ਹੋਣਗੀਆਂ ਐਪ ਨਾਲ ਚੱਲਣ ਵਾਲੀਆਂ ਦੋ ਤਿਹਾਈ ਟੈਕਸੀਆਂ, ਜਾਣੋ ਵਜ੍ਹਾ

Friday, Nov 10, 2023 - 02:04 PM (IST)

ਦਿੱਲੀ ਦੀਆਂ ਸੜਕਾਂ ਤੋਂ ਦੂਰ ਹੋਣਗੀਆਂ ਐਪ ਨਾਲ ਚੱਲਣ ਵਾਲੀਆਂ ਦੋ ਤਿਹਾਈ ਟੈਕਸੀਆਂ, ਜਾਣੋ ਵਜ੍ਹਾ

ਨਵੀਂ ਦਿੱਲੀ - ਦਿੱਲੀ ਦੀ ਸਰਕਾਰ ਜੇਕਰ ਸੁਪਰੀਮ ਕੋਰਟ ਦੇ ਸੁਝਾਅ 'ਤੇ ਅਮਲ ਕਰਦੀ ਹੈ ਤਾਂ ਦਿੱਲੀ ਦੀਆਂ ਸੜਕਾਂ 'ਤੇ ਐਪ ਨਾਲ ਚੱਲਣ ਵਾਲੀਆਂ ਦੋ ਤਿਹਾਈ ਟੈਕਸੀਆਂ ਸੜਕਾਂ ਤੋਂ ਦੂਰ ਹੋ ਜਾਣਗੀਆਂ। ਇਹ ਟੈਕਸੀਆਂ ਮੁੱਖ ਤੌਰ 'ਤੇ ਸੀਐਨਜੀ ਜਾਂ ਬਿਜਲੀ 'ਤੇ ਚਲਦੀਆਂ ਹਨ। ਇਸ ਮਾਮਲੇ ਦ ਸਬੰਧ ਵਿੱਚ ਅਦਾਲਤ ਨੇ ਪੁੱਛਿਆ ਹੈ ਕਿ ਕੀ ਇਹ ਸੰਭਵ ਹੋ ਸਕਦਾ ਹੈ ਕਿ ਸਿਰਫ਼ ਦਿੱਲੀ ਵਿੱਚ ਰਜਿਸਟਰਡ ਟੈਕਸੀਆਂ ਨੂੰ ਹੀ ਇਸ ਸ਼ਹਿਰ ਵਿੱਚ ਚੱਲਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਦੂਜੇ ਰਾਜਾਂ ਵਿੱਚ ਰਜਿਸਟਰਡ ਟੈਕਸੀਆਂ ਨੂੰ ਇੱਥੇ ਚੱਲਣ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

ਦੱਸ ਦੇਈਏ ਕਿ ਇਸ ਸਬੰਧ ਵਿੱਚ ਸੁਪਰੀਮ ਕੋਰਟ ਨੇ ਇਕ ਸੁਝਾਅ ਪਿਛਲੇ ਇੱਕ ਹਫ਼ਤੇ ਤੋਂ ਦਿੱਲੀ ਵਿੱਚ ਫੈਲੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਦੀ ਸੁਣਵਾਈ ਦੌਰਾਨ ਦਿੱਤਾ ਹੈ। ਉਦਯੋਗ ਦੇ ਅਨੁਮਾਨਾਂ ਅਨੁਸਾਰ, ਦਿੱਲੀ ਦੀਆਂ ਸੜਕਾਂ 'ਤੇ 1.3 ਲੱਖ ਤੋਂ ਵੱਧ ਐਪ-ਅਧਾਰਤ ਟੈਕਸੀਆਂ ਚੱਲ ਰਹੀਆਂ ਹਨ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਸੀਐਨਜੀ ਹਨ ਅਤੇ ਲਗਭਗ 4 ਫ਼ੀਸਦੀ ਇਲੈਕਟ੍ਰਿਕ ਹਨ। ਸੂਤਰਾਂ ਅਨੁਸਾਰ ਦਿੱਲੀ ਵਿੱਚ ਆਪਣੇ ਪਲੇਟਫਾਰਮ ਰਾਹੀਂ 70 ਹਜ਼ਾਰ ਤੋਂ ਵੱਧ ਟੈਕਸੀਆਂ ਦਾ ਸੰਚਾਲਨ ਕਰਨ ਵਾਲੀ ਉਬੇਰ ਇੰਡੀਆ ਨੇ ਦਿੱਲੀ ਸਰਕਾਰ ਦੇ ਟਰਾਂਸਪੋਰਟ ਕਮਿਸ਼ਨਰ ਅਤੇ ਲੈਫਟੀਨੈਂਟ ਗਵਰਨਰ ਨੂੰ ਸਖ਼ਤ ਪੱਤਰ ਲਿਖਿਆ ਹੈ।

ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ

ਇਸ ਪੱਤਰ ਵਿੱਚ ਉਹਨਾਂ ਨੇ ਕਿਹਾ ਕਿ ਸੀਐੱਨਜੀ ਵਰਗੇ ਸਾਫ਼ ਈਂਧਨ 'ਤੇ ਚੱਲਣ ਵਾਲੇ ਵਾਹਨਾਂ 'ਤੇ ਭੇਦਭਾਵਪੂਰਨ ਪਾਬੰਦੀ ਲਗਾਉਣ ਲਈ ਮਜ਼ਬੂਰ ਕੀਤਾ ਜਾਵੇਗਾ। ਲੋਕ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ। ਜੇਕਰ ਟੈਕਸੀਆਂ ਨੂੰ ਸੜਕਾਂ ਤੋਂ ਦੂਰ ਕੀਤਾ ਜਾਂਦਾ ਹੈ ਤਾਂ ਦਿੱਲੀ-ਐੱਨਸੀਆਰ ਦੇ ਨਾਗਰਿਕਾਂ ਦਾ ਹਾਲ ਲੌਕਡਾਊਨ ਵਰਗਾ ਹੋ ਜਾਵੇਗੈ। ਉਨ੍ਹਾਂ ਨੂੰ ਹਵਾਈ ਅੱਡੇ, ਰੇਲਵੇ ਸਟੇਸ਼ਨ, ਬਾਜ਼ਾਰ, ਹਸਪਤਾਲਾਂ ਆਦਿ ਤੱਕ ਪਹੁੰਚਣ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ

ਇਸ ਅਧਿਐਨ ਅਨੁਸਾਰ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਚਾਰ ਪਹੀਆ ਵਾਹਨਾਂ ਦੀ ਹਿੱਸੇਦਾਰੀ 2 ਫ਼ੀਸਦੀ ਤੋਂ ਵੀ ਘੱਟ ਹੈ। ਇਸ ਕਦਮ ਦਾ ਦਿੱਲੀ ਦੇ ਟੈਕਸੀ ਐਪ ਪਲੇਟਫਾਰਮ 'ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਲਗਭਗ ਦੋ ਤਿਹਾਈ ਇਲੈਕਟ੍ਰਿਕ ਜਾਂ ਸੀਐੱਨਜੀ ਕਾਰਾਂ ਸੜਕਾਂ ਤੋਂ ਬੰਦ ਹੋ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News