ਜੰਮੂ ਕਸ਼ਮੀਰ : ਉੜੀ ’ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ 2 ਅੱਤਵਾਦੀ ਢੇਰ, ਤਿੰਨ ਜਵਾਨ ਜ਼ਖਮੀ

09/26/2021 11:17:53 AM

ਸ਼੍ਰੀਨਗਰ- ਜੰਮੂ ਕਸ਼ਮੀਰ ’ਚ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ’ਚ ਕੰਟਰੋਲ ਰੇਖਾ ’ਤੇ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ ਹਨ ਅਤੇ ਤਿੰਨ ਜਵਾਨ ਜ਼ਖਮੀ ਹੋ ਗਏ ਹਨ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਦੁਪਹਿਰ ਸੁਰੱਖਿਆ ਫ਼ੋਰਸਾਂ ਦਾ ਅੱਤਵਾਦੀਆਂ ਨਾਲ ਮੁੜ ਸਾਹਮਣਾ ਹੋਇਆ। ਇਹ ਅੱਤਵਾਦੀ 18 ਅਤੇ 19 ਸਤੰਬਰ ਦੀ ਦਰਮਿਆਨੀ ਰਾਤ ਕੰਟਰੋਲ ਰੇਖਾ ਪਾਰ ਕਰ ਦੇਸ਼ ਅੰਦਰ ਦਾਖ਼ਲ ਹੋਏ ਅਤੇ ਉਸ ਦਿਨ ਵੀ ਉਨ੍ਹਾਂ ਦਾ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲਾ ਹੋਇਆ ਸੀ ਪਰ ਇਹ ਚਕਮਾ ਦੇ ਕੇ ਦੌੜ ਗਏ ਸਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ ਅਤੇ ਸੁਰੱਖਿਆ ਫ਼ੋਰਸ ਦੇ ਤਿੰਨ ਜਵਾਨ ਜ਼ਖਮੀ ਹੋ ਗਏ। 

ਇਹ ਵੀ ਪੜ੍ਹੋ : ਖੇਡ-ਖੇਡ ’ਚ ਚਾਹ ਦੀ ਕੇਤਲੀ ’ਚ ਫਸ ਗਈ ਮਾਸੂਮ ਬੱਚੀ, ਪਰਿਵਾਰ ਵਾਲਿਆਂ ਨੇ ਇੰਝ ਕੱਢਿਆ ਬਾਹਰ

ਉਨ੍ਹਾਂ ਕਿਹਾ ਕਿ ਇਹ ਅੱਤਵਾਦੀਆਂ ਵਲੋਂ ਮੁਕਾਬਲੇ ਦੀ ਨਵੀਂ ਕੋਸ਼ਿਸ਼ ਨਹੀਂ ਸੀ। ਇਹ ਅੱਤਵਾਦੀ 18 ਅਤੇ 19 ਦੀ ਦਰਮਿਆਨੀ ਰਾਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਤੋਂ ਇਸ ਵੱਲ ਆਏ ਸਨ। ਥੋੜ੍ਹੀ ਦੇਰ ਦੀ ਗੋਲੀਬਾਰੀ ਤੋਂ ਬਾਅਦ ਹਾਲਾਂਕਿ ਅਤੱਵਾਦੀ ਇਲਾਕੇ ਤੋਂ ਦੌੜ ਗਏ ਸਨ। ਉਨ੍ਹਾਂ ਦੱਸਿਆ ਕਿ ਬਾਅਦ ’ਚ ਜੰਗਲ ਖੇਤਰ ’ਚ ਲਗਭਗ ਤਿੰਨ ਦਿਨਾਂ ਤੱਕ ਵੱਡੇ ਪੈਮਾਨੇ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਘੁਸਪੈਠੀਆਂ ਦਾ ਪਤਾ ਨਹੀਂ ਲੱਗ ਸਕਿਆ। ਸੁਰੱਖਿਆ ਫ਼ੋਰਸਾਂ ਨੇ ਬਾਅਦ ’ਚ ਮੁਹਿੰਮ ਬੰਦ ਕਰ ਦਿੱਤੀ ਪਰ ਸ਼ਨੀਵਾਰ ਨੂੰ ਅੱਤਵਾਦੀਆਂ ਨਾਲ ਮੁੜ ਸਾਹਮਣਾ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮਾਰ ਸੁੱਟਿਆ ਗਿਆ।

ਇਹ ਵੀ ਪੜ੍ਹੋ : ਕਿਸਾਨਾਂ ਦੇ ‘ਭਾਰਤ ਬੰਦ’ ਦੇ ਸਮਰਥਨ ’ਚ ਆਏ ਕੇਜਰੀਵਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News