ਪੱਛਮੀ ਬੰਗਾਲ ''ਚ ਅਲਕਾਇਦਾ ਦੇ 2 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

08/19/2022 3:07:00 PM

ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ 'ਚ ਵੀਰਵਾਰ ਨੂੰ ਅਲਕਾਇਦਾ ਦੇ 2 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿਚੋਂ ਇਕ ਪੱਛਮੀ ਬੰਗਾਲ ਆਪਰੇਸ਼ਨ ਦਾ ਇੰਚਾਰਜ ਹੈ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਅਲਕਾਇਦਾ ਮੈਂਬਰਾਂ ਦੀ ਪਛਾਣ ਅਬਦੁਰ ਰਫੀਕ ਉਰਫ਼ ਹਬੀਬੁਰ ਕਾਜ਼ੀ ਅਤੇ ਕਾਜ਼ੀ ਅਹਿਸਾਨ ਮੁੱਲਾ ਉਰਫ਼ ਹਸਨ ਵਜੋਂ ਕੀਤੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਅਬਦੁਲ ਰਫੀਕ ਭਾਰਤੀ ਉਪ ਮਹਾਂਦੀਪ ਵਿਚ ਪੱਛਮੀ ਬੰਗਾਲ ਆਪਰੇਸ਼ਨ ਦਾ ਕਮਾਂਡੈਂਟ ਹੈ। ਉਹ ਬੰਗਲਾਦੇਸ਼ ਨਾਲ ਲੱਗਦੇ ਉੱਤਰ ਪੱਛਮੀ ਬੰਗਾਲ ਦੇ ਦਿਨਾਜਪੁਰ ਜ਼ਿਲ੍ਹੇ ਦੇ ਗੰਗਾਰਾਮਪੁਰ ਦਾ ਵਸਨੀਕ ਹੈ।

ਪੱਛਮੀ ਬੰਗਾਲ ਪੁਲਸ ਦੀ ਸਪੈਸ਼ਲ ਟਾਸਕ ਫੋਰਸ ਨੇ ਖੁਫੀਆ ਜਾਣਕਾਰੀ ਤੋਂ ਬਾਅਦ ਬੁੱਧਵਾਰ ਨੂੰ ਉੱਤਰ 24 ਪਰਗਨਾ ਦੇ ਖਰੀਬਾੜੀ 'ਚ ਅੱਤਵਾਦੀਆਂ ਨੂੰ ਫੜਨ ਲਈ ਇਕ ਜਾਲ ਵਿਛਾਇਆ। ਉਨ੍ਹਾਂ ਨੂੰ ਉਮੀਦ ਸੀ ਕਿ ਅਲਕਾਇਦਾ ਦੇ ਇਕ ਹੋਰ ਮੈਂਬਰ ਅਬਦੁਰ ਰਫੀਕ, ਮੁੱਲਾ ਨੂੰ ਪਹਿਲਾਂ ਤੋਂ ਨਿਰਧਾਰਤ ਸਥਾਨ 'ਤੇ ਮਿਲਣਗੇ। ਪੁਲਸ ਨੇ ਦੱਸਿਆ ਕਿ ਉਹ ਦੋਵੇਂ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੀ ਸਰਹੱਦ 'ਤੇ ਅੱਤਵਾਦੀਆਂ ਦੀ ਭਰਤੀ ਨੂੰ ਅੰਜਾਮ ਦੇਣ ਵਾਲੇ ਸਨ। ਪੁਲਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਇਲਜ਼ਾਮ ਭਰੇ ਦਸਤਾਵੇਜ਼ ਬਰਾਮਦ ਕਰ ਲਏ ਹਨ। ਪੁਲਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਅੱਤਵਾਦੀਆਂ ਨੂੰ ਅਦਾਲਤ 'ਚ ਨਿਆਇਕ ਪ੍ਰਕਿਰਿਆ ਲਈ ਪੇਸ਼ ਕੀਤਾ ਜਾਵੇਗਾ।


DIsha

Content Editor

Related News