ਮਾਸੀ ਦੀਆਂ ਅਸਥੀਆਂ ਤਾਰਨ ਗਈਆਂ ਦੋ ਨਿੱਕੀਆਂ-ਨਿੱਕੀਆਂ ਭੈਣਾਂ ''ਘੱਗਰ'' ''ਚ ਰੁੜ੍ਹੀਆਂ

09/21/2017 9:16:48 AM

ਪੰਚਕੂਲਾ — ਹਫਤਾ ਪਹਿਲਾਂ ਹੋਈ ਮਾਸੀ ਦੀ ਮੌਤ ਤੋਂ ਬਾਅਦ ਉਸ ਦੀਆਂ ਅਸਥੀਆਂ ਤਾਰਨ ਸਬੰਧੀ ਘੱਗਰ ਦਰਿਆ 'ਚ ਇਸ਼ਨਾਨ ਕਰਨ ਆਈਆਂ ਦੋ ਭੈਣਾਂ ਪਾਣੀ ਦੇ ਤੇਜ਼ ਵਹਾਅ ਦਾ ਸ਼ਿਕਾਰ ਹੋ ਗਈਆਂ ਤੇ ਉਨ੍ਹਾਂ ਦੀ ਮੌਤ ਹੋ ਗਈ। ਬੁੱਧਵਾਰ ਦੇਰ ਰਾਤ ਤਕ ਪੁਲਸ ਤੇ ਐੱਨ. ਡੀ. ਆਰ. ਐੱਫ. ਦੀ ਟੀਮ ਨੇ ਦਰਿਆ ਵਿਚੋਂ ਦੂਸਰੀ ਭੈਣ ਦੀ ਲਾਸ਼ ਬਰਾਮਦ ਕੀਤੀ, ਜਦਕਿ ਇਕ ਦੀ ਲਾਸ਼ ਪਹਿਲਾਂ ਹੀ ਉਸਦਾ ਭਰਾ ਕੱਢ ਚੁੱਕਿਆ ਸੀ। ਮਰਨ ਵਾਲੀਆਂ ਭੈਣਾਂ ਦੀ ਪਛਾਣ ਪਿੰਡ ਮਹੇਸ਼ਪੁਰ, ਸੈਕਟਰ-21 ਵਿਚ ਰਹਿਣ ਵਾਲੀ ਸਿੰਮੀ (7) ਤੇ ਉਸ ਦੀ ਵੱਡੀ ਭੈਣ ਨੀਤੂ (16) ਦੇ ਰੂਪ ਵਿਚ ਹੋਈ ਹੈ। 
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਿੰਮੀ ਤੇ ਨੀਤੂ ਦੇ ਵੱਡੇ ਭਰਾ ਸੰਨੀ ਨੇ ਦੱਸਿਆ ਕਿ ਉਸ ਨੇ ਜਦੋਂ ਦਰਿਆ ਦੇ ਤੇਜ਼ ਵਹਾਅ ਦੀ ਲਪੇਟ ਵਿਚ ਆਪਣੀਆਂ ਚਾਰ ਭੈਣਾਂ ਤੇ ਇਕ ਭਰਾ ਨੂੰ ਆਉਂਦਿਆਂ ਦੇਖਿਆ ਤਾਂ ਉਸਨੇ ਤੁਰੰਤ ਦਰਿਆ ਵਿਚ ਛਾਲ ਮਾਰ ਕੇ ਉਨ੍ਹਾਂ ਨੂੰ ਬਚਾਉਣ ਦਾ ਯਤਨ ਕੀਤਾ ਪਰ ਇਸ ਦੌਰਾਨ ਉਹ ਸਿਰਫ਼ ਆਪਣੀਆਂ ਦੋ ਭੈਣਾਂ ਤੇ ਇਕ ਭਰਾ ਨੂੰ ਹੀ ਬਚਾ ਸਕਿਆ। ਉਸ ਦੀਆਂ ਛੋਟੀਆਂ ਭੈਣਾਂ ਸਿੰਮੀ ਤੇ ਨੀਤੂ ਪਾਣੀ ਦੇ ਤੇਜ਼ ਵਹਾਅ 'ਚ ਵਹਿ ਚੁੱਕੀਆਂ ਸਨ।


Related News