ਇਕੱਠਿਆਂ ਬੁੱਝੇ ਘਰ ਦੇ ਦੋ ਚਿਰਾਗ, ਛੋਟੇ ਭਰਾ ਨੂੰ ਬਚਾਉਣ ਦੇ ਚੱਕਰ ''ਚ ਵੱਡੇ ਨੇ ਵੀ ਗੁਆਈ ਜਾਨ
Monday, Nov 04, 2024 - 04:46 PM (IST)
ਪਾਨੀਪਤ- ਅੱਜ ਯਾਨੀ ਸੋਮਵਾਰ ਨੂੰ ਹਰਿਆਣਾ ਦੇ ਪਾਨੀਪਤ 'ਚ ਰੇਲਵੇ ਟਰੈਕ 'ਤੇ ਦੋ ਭਰਾਵਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਭਾਈ ਦੂਜ ਵਾਲੇ ਦਿਨ ਐਤਵਾਰ ਨੂੰ ਇਕੱਠੇ ਬਾਹਰ ਘੁੰਮਣ ਗਏ ਸਨ। ਇਸ ਤੋਂ ਬਾਅਦ ਘਰ ਨਹੀਂ ਪਰਤੇ। ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨਾਂ ਦੇ ਸਰੀਰ 'ਤੇ ਗੰਭੀਰ ਸੱਟਾਂ ਦੇ ਨਿਸ਼ਾਨ ਵੀ ਹਨ। ਫਿਲਹਾਲ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਸਵਾਰੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 36 ਦੀ ਮੌਤ
ਸਰਕਾਰੀ ਰੇਲਵੇ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਟਰੇਨ ਡਰਾਈਵਰ ਨੇ ਦੱਸਿਆ ਕਿ ਆਸ਼ੀਸ਼ ਰੇਲਵੇ ਟਰੈਕ 'ਤੇ ਪਿਸ਼ਾਬ ਕਰ ਰਿਹਾ ਸੀ ਪਰ ਉਹ ਨਹੀਂ ਹਟਿਆ। ਮਨੀਸ਼, ਆਸ਼ੀਸ਼ ਨੂੰ ਬਚਾਉਣ ਲਈ ਦੌੜਿਆ ਅਤੇ ਇਸ ਦੌਰਾਨ ਦੋਵੇਂ ਭਰਾ ਟਰੇਨ ਦੀ ਲਪੇਟ 'ਚ ਆ ਗਏ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ। ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਹਾਦਸੇ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਦੀ ਪਛਾਣ ਮਨੀਸ਼ (28) ਅਤੇ ਆਸ਼ੀਸ਼ (25) ਵਜੋਂ ਹੋਈ ਹੈ। ਉਨ੍ਹਾਂ ਦੇ ਪਿਤਾ ਦਿਨੇਸ਼ ਕੁਮਾਰ ਦਾ ਕਹਿਣਾ ਹੈ ਕਿ ਉਸ ਦੇ ਦੋਵੇਂ ਪੁੱਤਰ ਵਿਆਹੇ ਹੋਏ ਹਨ। ਦੋਹਾਂ ਭਰਾਵਾਂ ਦਾ ਇਕ-ਇਕ ਪੁੱਤਰ ਅਤੇ ਇਕ ਧੀ ਹੈ। ਮਨੀਸ਼ ਦੀ ਦੁਕਾਨ ਹੈ ਅਤੇ ਆਸ਼ੀਸ਼ ਇਕ ਕੰਪਨੀ ਵਿਚ ਕੰਮ ਕਰਦਾ ਹੈ।
ਇਹ ਵੀ ਪੜ੍ਹੋ- BSNL ਨੇ ਲਾਂਚ ਕੀਤਾ 365 ਦਿਨਾਂ ਦਾ ਸਭ ਤੋਂ ਸਸਤਾ ਰਿਚਾਰਜ ਪਲਾਨ
ਖਬਰਾਂ ਦੀ ਮੰਨੀਏ ਤਾਂ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਭਾਈ ਦੂਜ ਵਾਲੇ ਦਿਨ ਉਹ ਦੋਵੇਂ ਆਪਣੀ ਭੈਣ ਕੋਲੋਂ ਟਿਕਾ ਲਗਵਾ ਕੇ ਬਾਈਕ 'ਤੇ ਨਿਕਲੇ ਸਨ। ਦੋਵਾਂ ਨੇ ਕਿਹਾ ਸੀ ਕਿ ਉਹ ਆਪਣੇ ਦੋਸਤਾਂ ਨੂੰ ਮਿਲਣ ਜਾ ਰਹੇ ਹਨ। ਪਿਤਾ ਨੇ ਅੱਗੇ ਦੱਸਿਆ ਕਿ ਦੇਰ ਰਾਤ ਜਦੋਂ ਮੈਂ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਘਰ ਆ ਰਹੇ ਹਨ। ਹਾਲਾਂਕਿ ਉਹ ਰਾਤ ਨੂੰ ਘਰ ਨਹੀਂ ਪਰਤੇ। ਅੱਜ ਸਵੇਰੇ ਸੂਚਨਾ ਮਿਲੀ ਕਿ NFL ਬਲਾਕ ਨੇੜੇ ਰੇਲਵੇ ਟਰੈਕ ’ਤੇ ਦੋਵਾਂ ਦੀਆਂ ਲਾਸ਼ਾਂ ਪਈਆਂ ਹਨ। ਜਿਸ ਤੋਂ ਬਾਅਦ ਉਹ ਹੋਰ ਪਿੰਡ ਵਾਸੀਆਂ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਆਪਣੇ ਦੋ ਪੁੱਤਰਾਂ ਦੀ ਪਛਾਣ ਕੀਤੀ।