ਮਨੋਜ ਸਿਨਹਾ ਨੇ ਕਸ਼ਮੀਰ ਦੇ 2 ਪ੍ਰੋਫੈਸਰਾਂ ਨੂੰ ਕਾਬੁਲ ਤੋਂ ਕੱਢਣ ਲਈ ਵਿਦੇਸ਼ ਰਾਜ ਮੰਤਰੀ ਨਾਲ ਕੀਤੀ ਗੱਲ
Tuesday, Aug 17, 2021 - 03:52 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅਫ਼ਗਾਨਿਸਤਾਨ ’ਚ ਫਸੇ 2 ਕਸ਼ਮੀਰੀ ਪ੍ਰੋਫੈਸਰਾਂ ਨੂੰ ਕੱਢਣ ਦਾ ਮੁੱਦਾ ਮੰਗਲਵਾਰ ਨੂੰ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਦੇ ਸਾਹਮਣੇ ਚੁੱਕਿਆ। ਕੇਂਦਰੀ ਮੰਤਰੀ ਨੇ ਉੱਪ ਰਾਜਪਾਲ ਨੂੰ ਭਰੋਸਾ ਦਿੱਤਾ ਕਿ ਸਰਕਾਰ ਅਫ਼ਗਾਨਿਸਤਾਨ ਤੋਂ ਹਰੇਕ ਭਾਰਤੀ ਨਾਗਰਿਕ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਰਫ਼ਤਾਰ ਹੋਈ ਮੱਠੀ, ਦੇਸ਼ ’ਚ 154 ਦਿਨਾਂ ’ਚ ਸਭ ਤੋਂ ਘੱਟ ਨਵੇਂ ਮਾਮਲੇ ਆਏ ਸਾਹਮਣੇ
ਸਿਨਹਾ ਨੇ ਟਵੀਟ ਕੀਤਾ,‘‘ਕਾਬੁਲ ’ਚ ਬਖ਼ਤਰ ਯੂਨੀਵਰਸਿਟੀ ’ਚ ਪੜ੍ਹਾਉਣ ਵਾਲੇ ਕੁਲਗਾਮ ਦੇ ਪ੍ਰੋਫੈਸਰਾਂ ਨੂੰ ਤੁਰੰਤ ਉੱਥੋਂ ਕੱਢਣ ਲਈ ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ. ਮੁਰਲੀਧਰਨ ਜੀ ਨਾਲ ਗੱਲ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਸਰਕਾਰ ਹਰ ਨਾਗਰਿਕ ਨੂੰ ਜਲਦ ਤੋਂ ਜਲਦ ਅਤੇ ਸੁਰੱਖਿਅਤ ਵਾਪਸ ਲਿਆਉਣ ਲਈ ਵਚਨਬੱਧ ਹੈ।’’ ਉੱਪ ਰਾਜਪਾਲ ਨੇ ਕੁਲਗਾਮ ਜ਼ਿਲ੍ਹੇ ਦੇ ਪ੍ਰੋਫੈਸਰ ਆਸਿਫ਼ ਅਹਿਮਦ ਅਤੇ ਪ੍ਰੋਫੈਸਰ ਆਦਿਲ ਰਸੂਲ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਸੁਰੱਖਿਅਤ ਹਨ ਅਤੇ ਜਲਦ ਹੀ ਘਰ ਪਰਤਣਗੇ।
ਇਹ ਵੀ ਪੜ੍ਹੋ : ਗ੍ਰਹਿ ਮੰਤਰਾਲੇ ਦਾ ਐਲਾਨ, ਅਫ਼ਗਾਨ ਨਾਗਰਿਕਾਂ ਨੂੰ ਸਪੈਸ਼ਲ ਵੀਜ਼ਾ ਦੇਵੇਗਾ ਭਾਰਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ