ਹਿਮਾਚਲ ਪ੍ਰਦੇਸ਼ ’ਚ ਬਲੈਕ ਫੰਗਸ ਨਾਲ ਦੋ ਮਰੀਜ਼ਾਂ ਦੀ ਮੌਤ

Tuesday, Jun 01, 2021 - 05:56 PM (IST)

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ੍ਹ ’ਚ ਪਿਛਲੇ 48 ਘੰਟਿਆਂ ਵਿਚ ਬਲੈਕ ਫੰਗਸ ਬੀਮਾਰੀ ਨਾਲ ਦੋ ਮਰੀਜ਼ਾਂ ਦੀ ਟਾਂਡਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਪਹਿਲਾਂ ਦੋ ਮਰੀਜ਼ ਇੰਦਰਾ ਗਾਂਧੀ ਮੈਡੀਕਲ ਕਾਲਜ (ਆਈ. ਜੀ. ਐੱਮ. ਸੀ.) ਸ਼ਿਮਲਾ ’ਚ ਦਮ ਤੋੜ ਚੁੱਕੇ ਹਨ। 

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ’ਚ ‘ਬਲੈਕ ਫੰਗਸ’ ਨਾਲ ਜਨਾਨੀ ਦੀ ਮੌਤ, ਜਾਣੋ ਕਿਵੇਂ ਰਹਿਣਾ ਸਾਵਧਾਨ

 

ਜ਼ਿਲ੍ਹਾ ਕਾਂਗੜਾ ਵਿਚ ਬਲੈਕ ਫੰਗਸ ਦੇ ਕੁੱਲ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ’ਚੋਂ ਦੋ ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਦਕਿ 4 ਦਾ ਟਾਂਡਾ ਮੈਡੀਕਲ ਕਾਲਜ ਦੇ ਕੋਵਿਡ ਵਾਰਡ ਵਿਚ ਇਲਾਜ ਚੱਲ ਰਿਹਾ ਹੈ। ਸੀ. ਐੱਮ. ਓ. ਕਾਂਗੜਾ ਡਾ. ਗੁਰਦਰਸ਼ਨ ਗੁਪਤਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚਾਰੋਂ ਮਰੀਜ਼ਾਂ ਦੀ ਸਰਜਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਸਮੇਂ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਗਾਜ਼ੀਆਬਾਦ ’ਚ ਯੈਲੋ, ਬਲੈਕ ਅਤੇ ਵ੍ਹਾਈਟ ਫੰਗਸ ਨਾਲ ਪੀੜਤ ਮਰੀਜ਼ ਦੀ ਮੌਤ

ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਜ਼ਿਆਦਾਤਰ ਲੋਕ ਬਲੈਕ ਫੰਗਸ ਦਾ ਸ਼ਿਕਾਰ ਬਣਦੇ ਹਨ ਕਿਉਂਕਿ ਕੋਰੋਨਾ ਵਾਇਰਸ ਕਾਰਨ ਪ੍ਰਤੀਰੋਧਰ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਜਾ ਸਕਦੀ ਹੈ ਜਾਂ ਜਾਨ ਤੱਕ ਜਾ ਸਕਦੀ ਹੈ। ਸਾਵਧਾਨੀ ਵਰਤਣ ਲਈ ਆਲੇ-ਦੁਆਲੇ ਸਫ਼ਾਈ ਰੱਖੋ। ਭੀੜ ਅਤੇ ਬਜ਼ਾਰ ਵਿਚ ਜਾਣ ਤੋਂ ਬਚੋ। 

ਇਹ ਵੀ ਪੜ੍ਹੋ: ਹਿਮਾਚਲ ਦੇ IGMC ਹਸਪਤਾਲ ’ਚ ਬਲੈਕ ਫੰਗਸ ਨਾਲ 2 ਮਰੀਜ਼ਾਂ ਦੀ ਮੌਤ


Tanu

Content Editor

Related News