ਤਿੰਨ ਲੱਖ ਦੀ ਇਨਾਮੀ ਮਹਿਲਾ ਨਕਸਲੀ ਡਿਪਟੀ ਕਮਾਂਡਰ ਸਣੇ 2 ਨਕਸਲੀ ਗ੍ਰਿਫ਼ਤਾਰ
Tuesday, May 23, 2023 - 05:47 PM (IST)
ਬੀਜਾਪੁਰ (ਵਾਰਤਾ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਕਾਂਦੁਲਨਾਰ ਖੇਤਰ ਤੋਂ ਮੋਟਰ ਸਾਈਕਲ ਸਵਾਰ 2 ਨਕਸਲੀਆਂ ਨੂੰ ਫੜਿਆ ਗਿਆ। ਇਨ੍ਹਾਂ 'ਚੋਂ ਤਿੰਨ ਲੱਖ ਦੀ ਇਨਾਮੀ ਮਹਿਲਾ ਨਕਸਲੀ ਡਿਪਟੀ ਕਮਾਂਡਰ ਸ਼ਾਮਲ ਹੈ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਮੋਦਕਪਾਲ ਥਾਣੇ ਤੋਂ ਡੀ.ਆਰ.ਜੀ. ਮਹਿਲਾ ਕਮਾਂਡੋ ਸੀ.ਆਰ.ਪੀ.ਐੱਫ. 170ਏ ਕੰਪਨੀ ਦੀ ਸੰਯੁਕਤ ਪਾਰਟੀ ਨਕਸਲ ਵਿਰੋਧੀ ਮੁਹਿੰਮ 'ਤੇ ਕਾਂਦੁਲਨਾਰ ਵੱਲ ਨਿਕਲੀ ਹੋਈ ਸੀ। ਸਰਚ ਮੁਹਿੰਮ 'ਚ ਐੱਮ.ਸੀ.ਪੀ. ਕਾਰਵਾਈ ਦੌਰਾਨ ਕਾਂਦੁਲਨਾਗਰ ਵੱਲ ਆ ਰਹੇ ਮੋਟਰ ਸਾਈਕਲ 'ਤੇ ਇਕ ਨੌਜਵਾਨ ਅਤੇ ਕੁੜੀ ਆਉਂਦੇ ਹੋਏ ਦਿੱਸੇ, ਜਿਨ੍ਹਾਂ ਨੂੰ ਸ਼ੱਕ ਦੇ ਆਧਾਰ 'ਤੇ ਮਹਿਲਾ ਕਮਾਂਡੋ ਦੀ ਮੌਜੂਦਗੀ 'ਚ ਰੋਕ ਕੇ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ 'ਚ ਆਪਣਾ ਨਾਮ ਸੁੱਕੀ ਪੁਨੇਮ ਉਰਫ਼ ਕੁਮਾਰੀ ਪੁਨੇਮ (ਐੱਲ.ਓ.ਐੱਸ. ਡਿਪਟੀ ਕਮਾਂਡਰ ਆਵਾਪੱਲੀ) ਅਤੇ ਵਿਨੀਤ ਇਰਪਾ ਪਿੰਡ ਲੇਂਡ੍ਰਾ ਕਾਨਿਵਾਸੀ ਹੋਨਾ ਦੱਸਿਆ।
ਕੁੜੀ ਕੋਲ ਰੱਖੇ ਬੈਗ ਦੀ ਜਾਂਚ ਕਰਨ 'ਤੇ ਨਕਸਲੀ ਪੋਸਟਰ ਅਤੇ ਪਰਚਾ ਬਰਾਮਦ ਕੀਤਾ ਗਿਆ, ਜਿਸ 'ਚ ਸ਼ਾਸਨ ਵਿਰੋਧੀ ਨਾਅਰੇ ਲਿੱਖੇ ਹੋਏ ਹਨ। ਗ੍ਰਿਫ਼ਤਾਰ ਮਹਿਲਾ ਨਕਸਲੀ 'ਤੇ 3 ਲੱਖ ਦਾ ਇਨਾਮ ਐਲਾਨ ਹੈ। ਜੋ 25 ਮਾਰਚ 2020 ਨੂੰ ਆਵਾਪੱਲੀ ਥਾਣਾ ਖੇਤਰ ਦੇ ਚੇਰਕਡੋਡੀ ਤੋਂ ਭੰਡਾਰਪਾਲ ਰੋਡ ਨਿਰਮਾਣ ਕੰਮ 'ਚ ਲੱਗੇ ਪੋਕਲੇਨ ਅਤੇ ਟਰੈਕਟਰ 'ਚ ਅੱਗ ਲਗਾਉਣ ਦੀ ਘਟਨਾ ਅਤੇ ਪਿੰਡ ਅੰਗਮਪੱਲੀ ਪਟੇਲਪਾਰਾ 'ਚ 18 ਮਾਰਚ 2023 ਨੂੰ ਪਿੰਡ ਵਾਸੀ ਦੇ ਕਤਲ ਦੀ ਵਾਰਦਾਤ 'ਚ ਸ਼ਾਮਲ ਸੀ।
