ਨੋਇਡਾ ''ਚ ਕੋਰੋਨਾ ਦੇ 2 ਹੋਰ ਮਰੀਜ਼, ਦੇਸ਼ ''ਚ 551 ਤਕ ਪਹੁੰਚਿਆ ਅੰਕੜਾ
Tuesday, Mar 24, 2020 - 07:33 PM (IST)
ਨਵੀਂ ਦਿੱਲੀ— ਕੋਰੋਨਾ ਦਾ ਕਹਿਰ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਤਕ ਦੇਸ਼ 'ਚ 551 ਲੋਕ ਕੋਰੋਨਾ ਦੇ ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ 'ਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਹਾਰਾਸ਼ਟਰ ਤੇ ਕੇਰਲ ਹਨ। ਮਹਾਰਾਸ਼ਟਰ 'ਚ ਹੁਣ ਤਕ 107 ਤੇ ਕੇਰਲ 'ਚ 95 ਕੇਸ ਸਾਹਮਣੇ ਆਏ ਹਨ। ਕੋਰੋਨਾ ਦੀ ਵਜ੍ਹਾ ਨਾਲ 30 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। 135 ਕੋਰੜ ਲੋਕਾਂ ਦਾ ਦੇਸ਼ ਨੂੰ ਲਾਕਡਾਊਨ ਕੀਤਾ ਜਾ ਰਿਹਾ ਹੈ। 548 ਜ਼ਿਲਿਆਂ ਨੂੰ ਲਾਕਡਾਊਨ ਕੀਤਾ ਗਿਆ ਹੈ।
ਗ੍ਰੇਟਰ ਨੋਇਡਾ 'ਚ ਕੋਰੋਨਾ ਵਾਇਰਸ ਦੇ 2 ਹੋਰ ਕੇਸ
ਗ੍ਰੇਟਰ ਨੋਇਡਾ 'ਚ ਕੋਰੋਨਾ ਵਾਇਰਸ ਦੇ 2 ਹੋਰ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਗੌਤਮਬੁੱਧ ਨਗਰ 'ਚ ਕੋਰੋਨਾ ਵਾਇਰਸ ਦੇ ਮਰੀਜ਼ ਸੰਖਿਆਂ 11 ਹੋ ਗਈ ਹੈ। ਗੌਤਮਬੁੱਧ ਨਗਰ 'ਚ ਸਾਰੀਆਂ ਪਾਰਕਾਂ 'ਚ 24 ਮਾਰਚ ਤੋਂ 15 ਅਪ੍ਰੈਲ ਤਕ ਆਮ ਲੋਕਾਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਰਕ 'ਚ ਕੇਵਲ ਕਰਮਚਾਰੀ ਹੀ ਜਾਣਗੇ।