ਮੱਧ ਪ੍ਰਦੇਸ਼ ਦੇ ਸ਼ਾਜਾਪੁਰ ''ਚ ਦੋ ਨਾਬਾਲਗ ਭਰਾਵਾਂ ਦੀ ਨਦੀ ''ਚ ਡੁੱਬਣ ਨਾਲ ਮੌਤ

Tuesday, Sep 24, 2024 - 11:38 AM (IST)

ਮੱਧ ਪ੍ਰਦੇਸ਼ ਦੇ ਸ਼ਾਜਾਪੁਰ ''ਚ ਦੋ ਨਾਬਾਲਗ ਭਰਾਵਾਂ ਦੀ ਨਦੀ ''ਚ ਡੁੱਬਣ ਨਾਲ ਮੌਤ

ਸ਼ਾਜਾਪੁਰ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ 'ਚ ਇਕ ਨਦੀ 'ਚ ਨਹਾਉਂਦੇ ਸਮੇਂ 8 ਅਤੇ 10 ਸਾਲ ਦੇ ਦੋ ਭਰਾਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਮਲਖੇੜੀ ਪਿੰਡ 'ਚ ਸੋਮਵਾਰ ਸ਼ਾਮ ਕਰੀਬ 4 ਵਜੇ ਵਾਪਰੀ ਹੈ। ਸਾਲਸਾਲੀ ਥਾਣਾ ਇੰਚਾਰਜ ਜਨਕ ਸਿੰਘ ਰਾਵਤ ਨੇ ਦੱਸਿਆ ਕਿ ਨਹਾਉਂਦੇ ਸਮੇਂ ਦੋਵੇਂ ਭਰਾ ਡੂੰਘੇ ਪਾਣੀ ਵਿਚ ਚਲੇ ਗਏ ਅਤੇ ਡੁੱਬਣ ਕਾਰਨ ਮੌਤ ਹੋ ਗਈ। 

ਇਹ ਵੀ ਪੜ੍ਹੋ ਵੱਡਾ ਫ਼ੈਸਲਾ: ਜੇਲ੍ਹਾਂ ਦੇ ਕੈਦੀ ਹੁਣ ਵੇਚਣਗੇ ਪੈਟਰੋਲ-ਡੀਜ਼ਲ

ਉਹਨਾਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਇਕ ਔਰਤ ਨੇ ਲਾਸ਼ ਨਦੀ 'ਚ ਤੈਰਦੀ ਦੇਖ ਕੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਬਾਅਦ ਵਿੱਚ ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨਾਬਾਲਗਾਂ ਨੂੰ ਪਾਣੀ 'ਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮੰਗਲਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ ਬਿਜਲੀ ਦਾ ਜ਼ਿਆਦਾ ਬਿੱਲ ਆਉਣ ਤੋਂ ਹੋ ਪਰੇਸ਼ਾਨ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News