ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ''ਚ ਤਾਮਿਲਨਾਡੂ ਦੇ ਦੋ ਮੰਤਰੀਆਂ ਨੂੰ ਬਰੀ ਕਰਨ ਦਾ ਹੁਕਮ ਰੱਦ
Wednesday, Aug 07, 2024 - 05:39 PM (IST)
ਚੇਨਈ - ਮਦਰਾਸ ਹਾਈ ਕੋਰਟ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਮਾਲੀਆ ਅਤੇ ਆਫ਼ਤ ਪ੍ਰਬੰਧਨ ਮੰਤਰੀ ਕੇਕੇਐੱਸਐੱਸਆਰ ਰਾਮਚੰਦਰਨ ਅਤੇ ਵਿੱਤ ਮੰਤਰੀ ਥੰਗਮ ਥੇਨਾਰਾਸੂ ਨੂੰ 2011 ਅਤੇ 2012 ਵਿੱਚ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਡਿਸਚਾਰਜ ਕਰਨ ਵਾਲੇ ਵਿਸ਼ੇਸ਼ ਅਦਾਲਤ ਦੇ ਆਦੇਸ਼ ਨੂੰ ਰੱਦ ਕਰ ਦਿੱਤਾ। ਜਸਟਿਸ ਆਨੰਦ ਵੈਂਕਟੇਸ਼ ਨੇ ਸਾਂਸਦ/ਵਿਧਾਇਕ ਦੇ ਮਾਮਲਿਆਂ ਲਈ ਵਿਸ਼ੇਸ਼ ਅਦਾਲਤ ਵਲੋਂ 20 ਜੁਲਾਈ, 2023 ਨੂੰ ਦਿੱਤੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਸ੍ਰੀ ਰਾਮਚੰਦਰਨ, ਉਨ੍ਹਾਂ ਦੀ ਪਤਨੀ ਆਰ. ਅਦਿਲਕਸ਼ਮੀ ਅਤੇ ਦੋਸਤ ਕੇ.ਐੱਸ.ਪੀ. ਸ਼ਨਮੁਗਮੂਰਤੀ ਨੂੰ ਬਰੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ - ਜੋੜੇ ਨੇ Swiggy ਤੋਂ ਆਰਡਰ ਕੀਤਾ ਮੰਗਣੀ ਦਾ ਪੂਰਾ ਖਾਣਾ, ਵੱਡਾ Order ਦੇਖ ਕੰਪਨੀ ਨੇ ਦਿੱਤਾ ਅਜਿਹਾ ਰਿਐਕਸ਼ਨ
ਇਸੇ ਤਰ੍ਹਾਂ ਸ਼੍ਰੀ ਥੇਨਾਰਾਸੂ ਅਤੇ ਉਨ੍ਹਾਂ ਦੀ ਪਤਨੀ ਟੀ. ਮਨੀਮੇਗਲਾਈ ਨੂੰ ਡਿਸਚਾਰਜ ਕਰਨ ਦੇ ਫ਼ੈਸਲੇ ਨੂੰ ਵੀ ਪਲਟ ਦਿੱਤਾ ਗਿਆ। ਅਦਾਲਤ ਨੇ ਦੋਵਾਂ ਮੰਤਰੀਆਂ ਨੂੰ 11 ਸਤੰਬਰ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਵਿਸ਼ੇਸ਼ ਅਦਾਲਤ ਨੂੰ ਦੋਸ਼ ਤੈਅ ਕਰਨ ਅਤੇ ਮੁਕੱਦਮੇ ਦੀ ਰੋਜ਼ਾਨਾ ਦੇ ਆਧਾਰ 'ਤੇ ਤੇਜ਼ੀ ਨਾਲ ਅੱਗੇ ਵਧਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਵੈਂਕਟੇਸ਼ ਨੇ ਕਿਹਾ ਕਿ ਵਿਸ਼ੇਸ਼ ਅਦਾਲਤ ਦਾ ਦ੍ਰਿਸ਼ਟੀਕ੍ਰੋਣ ਸਪੱਸ਼ਟ ਤੌਰ 'ਤੇ ਗੈਰ-ਕਾਨੂੰਨੀ ਸੀ ਅਤੇ ਅਦਾਲਤ ਨੂੰ ਬਿਨਾਂ ਕਾਰਨ ਦੱਸੇ ਦੋਸ਼ੀ ਨੂੰ ਬਰੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ।
ਇਹ ਵੀ ਪੜ੍ਹੋ - ਕੁਰਕਰੇ ਬਣੇ ਕਾਲ, ਸਿਰਫ ਪੰਜ ਰੁਪਏ ਦੇ ਕੁਰਕਰੇ ਲਈ ਜਿਗਰੀ ਦੋਸਤ ਦਾ ਚਾਕੂ ਮਾਰ-ਮਾਰ ਕੀਤਾ ਕਤਲ
ਦੋਵਾਂ ਮੰਤਰੀਆਂ ਨੇ ਆਪਣੇ ਬਰੀ ਕੀਤੇ ਜਾਣ ਦਾ ਬਚਾਅ ਕੀਤਾ ਅਤੇ ਦਲੀਲ ਦਿੱਤੀ ਕਿ ਉਨ੍ਹਾਂ ਵਿਰੁੱਧ ਜਾਂਚ ਪੱਖਪਾਤੀ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਜੋ ਉਨ੍ਹਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਮੰਤਰੀਆਂ ਨੇ ਇਹ ਵੀ ਕਿਹਾ ਕਿ ਮੈਜਿਸਟ੍ਰੇਟ ਕੋਲ ਇਸਤਗਾਸਾ ਪੱਖ ਦੁਆਰਾ ਪੇਸ਼ ਕੀਤੀਆਂ ਸਕਾਰਾਤਮਕ ਅਤੇ ਨਕਾਰਾਤਮਕ ਰਿਪੋਰਟਾਂ ਨੂੰ ਦੇਖਣ ਅਤੇ ਆਪਣੇ ਫ਼ੈਸਲੇ 'ਤੇ ਪਹੁੰਚਣ ਦਾ ਵਿਵੇਕ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : 15 ਅਗਸਤ ਤੋਂ 19 ਅਗਸਤ ਤੱਕ ਹੋਈਆਂ ਛੁੱਟੀਆਂ! ਸਕੂਲ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8