ਸ਼੍ਰੀਨਗਰ: ਮੁੱਠਭੇੜ ''ਚ ਇਕ ਪਾਕਿਸਤਾਨੀ ਸਮੇਤ 2 ਅੱਤਵਾਦੀ ਹਲਾਕ

Tuesday, Jun 14, 2022 - 02:39 AM (IST)

ਸ਼੍ਰੀਨਗਰ: ਮੁੱਠਭੇੜ ''ਚ ਇਕ ਪਾਕਿਸਤਾਨੀ ਸਮੇਤ 2 ਅੱਤਵਾਦੀ ਹਲਾਕ

ਸ਼੍ਰੀਨਗਰ : ਜੰਮੂ-ਕਸ਼ਮੀਰ ਪੁਲਸ ਨੇ ਸੋਮਵਾਰ ਰਾਤ ਸ਼੍ਰੀਨਗਰ ਦੇ ਬੇਮਿਨਾ ਇਲਾਕੇ 'ਚ ਇਕ ਤਿੱਖੇ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਪੁਲਸ ਇੰਸਪੈਕਟਰ ਜਨਰਲ (ਆਈ.ਜੀ.ਪੀ.) ਵਿਜੇ ਕੁਮਾਰ ਨੇ ਇਕ ਟਵੀਟ 'ਚ ਕਿਹਾ ਕਿ ਪੁਲਸ ਨੇ ਸ਼੍ਰੀਨਗਰ ਦੇ ਬੇਮਿਨਾ ਖੇਤਰ ਵਿੱਚ ਇਕ ਮੁਕਾਬਲੇ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਮਾਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿੱਚ ਇਕ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : ਨੈਸ਼ਨਲ ਹੈਰਾਲਡ ਕੇਸ: ਸਿਆਸੀ ਡਰਾਮੇ ਵਿਚਾਲੇ ED ਨੇ ਰਾਹੁਲ ਗਾਂਧੀ ਨੂੰ ਅੱਜ ਮੁੜ ਪੁੱਛਗਿੱਛ ਲਈ ਬੁਲਾਇਆ

ਉਨ੍ਹਾਂ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਕੋਲੋਂ ਬਰਾਮਦ ਹੋਏ ਦਸਤਾਵੇਜ਼ਾਂ ਦੇ ਆਧਾਰ 'ਤੇ ਮਾਰੇ ਗਏ ਇਕ ਅੱਤਵਾਦੀ ਦੀ ਪਛਾਣ ਅਬਦੁੱਲਾ ਗ਼ੌਜਰੀ ਵਾਸੀ ਫੈਸਲਾਬਾਦ ਪਾਕਿਸਤਾਨ ਵਜੋਂ ਹੋਈ ਹੈ, ਜਦਕਿ ਦੂਜਾ ਅੱਤਵਾਦੀ ਆਦਿਲ ਹੁਸੈਨ ਸਥਾਨਕ ਹੈ ਅਤੇ ਉਹ ਅਨੰਤਨਾਗ ਦਾ ਰਹਿਣ ਵਾਲਾ ਹੈ। ਉਹ 2018 ਵਿੱਚ ਪਾਕਿਸਤਾਨ ਵੀ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਮੁਕਾਬਲੇ 'ਚ ਉਹ ਭੱਜਣ 'ਚ ਕਾਮਯਾਬ ਹੋ ਗਿਆ ਸੀ ਪਰ ਪੁਲਸ ਉਸ ਦੀਆਂ ਹਰਕਤਾਂ 'ਤੇ ਨਜ਼ਰ ਰੱਖ ਰਹੀ ਸੀ।

ਇਹ ਵੀ ਪੜ੍ਹੋ : ਕਰੋੜਪਤੀ ਉਦੈ ਕੋਟਕ ਦੇ ਬੇਟੇ ਜੈ ਨੇ ਸ਼ੇਅਰ ਕੀਤੀ ਬੋਸਟਨ ਏਅਰਪੋਰਟ ਦੀ ਫੋਟੋ, ਭਾਰਤ ਨੂੰ ਅਮਰੀਕਾ ਤੋਂ ਬਿਹਤਰ ਦੱਸਿਆ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News