ਓਡੀਸ਼ਾ 'ਚ ਵਾਪਰਿਆ ਰੇਲ ਹਾਦਸਾ, 2 ਲੋਕਾਂ ਦੀ ਮੌਤ

Monday, Nov 21, 2022 - 10:53 AM (IST)

ਓਡੀਸ਼ਾ 'ਚ ਵਾਪਰਿਆ ਰੇਲ ਹਾਦਸਾ, 2 ਲੋਕਾਂ ਦੀ ਮੌਤ

ਜਾਜਪੁਰ (ਭਾਸ਼ਾ)- ਓਡੀਸ਼ਾ ਦੇ ਜਾਜਪੁਰ ਜ਼ਿਲ੍ਹੇ ਦੇ ਕੋਰੇਈ ਰੇਲਵੇ ਸਟੇਸ਼ਨ 'ਤੇ ਸੋਮਵਾਰ ਨੂੰ ਇਕ ਮਾਲ ਗੱਡੀ ਪੱਟੜੀ ਤੋਂ ਉਤਰ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕੁਝ ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਤੱਟੀਏ ਰੇਲਵੇ (ਈ.ਸੀ.ਓ.ਆਰ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 6.45 ਵਜੇ ਹੋਇਆ, ਜਦੋਂ ਕੁਝ ਲੋਕ ਪਲੇਟਫਾਰਮ 'ਤੇ ਯਾਤਰੀ ਰੇਲ ਗੱਡੀ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਡਾਂਗੋਵਾਪੋਸੀ ਤੋਂ ਛਤਰਪੁਰ ਜਾ ਰਹੀ ਮਾਲ ਗੱਡੀ ਪੱਟੜੀ ਤੋਂ ਉਤਰ ਗਈ ਅਤੇ ਉਸ ਦੇ 8 ਡੱਬੇ ਪਲੇਟਫਾਰਮ ਨਾਲ ਟਕਰਾ ਗਏ। ਇਸ ਨਾਲ ਉੱਥੇ ਮੌਜੂਦ ਕੁਝ ਲੋਕ ਇਸ ਦੀ ਲਪੇਟ ਆ ਗਏ।

PunjabKesari

ਉਨ੍ਹਾਂ ਨੇ ਦੱਸਿਆ ਕਿ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ, ਕਿਉਂਕਿ ਕੁਝ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਹਾਦਸੇ 'ਚ ਸਟੇਸ਼ਨ ਕੰਪਲੈਕਸ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਲ ਗੱਡੀ ਦੇ ਪੱਟੜੀ ਤੋਂ ਉਤਰਨ ਦਾ ਸਹੀ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਹਾਦਸੇ ਦੇ ਕਾਰਨ ਦੋਵੇਂ ਲਾਈਨ ਰੁਕ ਗਈਆਂ ਅਤੇ ਇਸ ਨਾਲ ਰੇਲ ਸੇਵਾਵਾਂ ਅੰਦਰੂਨੀ ਰੂਪ ਨਾਲ ਪ੍ਰਭਾਵਿਤ ਹੋਈਆਂ। ਈ.ਸੀ.ਓ.ਆਰ. ਨੇ ਇਕ ਹਾਦਸੇ ਰਾਹਤ ਟਰੇਨ ਅਤੇ ਇਕ ਮੈਡੀਕਲ ਦਲ ਮੌਕੇ 'ਤੇ ਭੇਜਿਆ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਟਵੀਟ ਕਰ ਕੇ ਹਾਦਸੇ 'ਚ ਲੋਕਾਂ ਦੀ ਮੌਤ 'ਤੇ ਦੁਖ਼ ਜ਼ਾਹਰ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News